ਟਰੇਨਾਂ ਰੱਦ

ਸੰਘਣੀ ਧੁੰਦ ਕਾਰਨ ਰੇਲਵੇ ਦਾ ਵੱਡਾ ਫੈਸਲਾ, 3 ਮਹੀਨਿਆਂ ਲਈ 2 ਪੈਸੰਜਰ ਟ੍ਰੇਨਾਂ ਰੱਦ

29 ਨਵੰਬਰ, 2026: ਉੱਤਰੀ ਭਾਰਤ ਵਿੱਚ ਵਧ ਰਹੀ ਠੰਢ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਉੱਤਰੀ ਰੇਲਵੇ ਦੀਆਂ ਪੰਜ ਡਿਵੀਜ਼ਨਾਂ ਵਿੱਚ ਕਰੀਬ 50 ਰੇਲਗੱਡੀਆਂ ਨੂੰ ਅਸਥਾਈ ਤੌਰ ‘ਤੇ ਰੱਦ ਕੀਤਾ ਜਾ ਰਿਹਾ ਹੈ। ਇਸ ਦਾ ਅਸਰ ਅੰਬਾਲਾ ਡਿਵੀਜ਼ਨ ‘ਤੇ ਵੀ ਪਵੇਗਾ, ਜਿੱਥੇ ਦੋ ਯਾਤਰੀ ਟ੍ਰੇਨਾਂ ਲਗਭਗ ਤਿੰਨ ਮਹੀਨਿਆਂ ਲਈ ਬੰਦ ਰਹਿਣਗੀਆਂ।

ਰੇਲਵੇ ਅਨੁਸਾਰ, ਇਹ ਟ੍ਰੇਨਾਂ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ ਰਹਿਣਗੀਆਂ। ਇਸ ਕਾਰਨ ਨੰਗਲ ਡੈਮ, ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ, ਚੰਡੀਗੜ੍ਹ, ਅੰਬਾਲਾ, ਰਾਜਪੁਰਾ ਅਤੇ ਸਰਹਿੰਦ ਵਿਚਕਾਰ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੇਲਵੇ ਅਧਿਕਾਰੀਆਂ ਮੁਤਾਬਕ ਧੁੰਦ ਕਾਰਨ ਦਿੱਖ ਘੱਟ ਹੋਣ ਨਾਲ ਰੇਲਗੱਡੀਆਂ ਦੇ ਸੰਚਾਲਨ ਵਿੱਚ ਦੇਰੀ ਅਤੇ ਸੁਰੱਖਿਆ ਸਬੰਧੀ ਮੁਸ਼ਕਲਾਂ ਆ ਸਕਦੀਆਂ ਹਨ। ਇਸ ਲਈ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ ਟ੍ਰੇਨਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ।

READ MORE : ਦਿੱਲੀ ’ਚ 23 ਸ਼ਰਾਬ ਦੀਆਂ ਦੁਕਾਨਾਂ ਬੰਦ, 52 ਹੋਰ ’ਤੇ ਲਟਕੀ ਤਲਵਾਰ

ਵਿਦੇਸ਼

Scroll to Top