26 ਨਵੰਬਰ 2026 : ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿੱਚ ਇੱਕ ਗੈਰ-ਕਾਨੂੰਨੀ ਸੋਨੇ ਦੀ ਖਾਨ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 16 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਦਕਿ ਘੱਟੋ-ਘੱਟ 10 ਮਜ਼ਦੂਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਇਹ ਹਾਦਸਾ ਸੋਮਵਾਰ ਦੇਰ ਰਾਤ ਵਾਪਰਿਆ, ਜਦੋਂ ਮਜ਼ਦੂਰ ਖਾਨ ਵਿੱਚ ਖੁਦਾਈ ਕਰ ਰਹੇ ਸਨ। ਅਚਾਨਕ ਪਾਣੀ ਭਰਨ ਕਾਰਨ ਕਈ ਮਜ਼ਦੂਰ ਅੰਦਰ ਹੀ ਫਸ ਗਏ।ਬਚਾਅ ਕਾਰਜ ਵਿੱਚ 325 ਕਰਮਚਾਰੀ ਲਗਾਏ ਗਏ ਹਨ। ਟੀਮਾਂ ਪਾਣੀ ਕੱਢਣ ਲਈ ਪੰਪਾਂ ਦੀ ਮਦਦ ਲੈ ਰਹੀਆਂ ਹਨ, ਪਰ ਖਾਨ ਵਿੱਚ ਹਨੇਰਾ, ਤੰਗ ਰਸਤੇ ਅਤੇ ਪਾਣੀ ਭਰਨ ਕਾਰਨ ਬਚਾਅ ਕਾਰਜ ਕਾਫ਼ੀ ਮੁਸ਼ਕਲ ਹੋ ਰਿਹਾ ਹੈ। ਅਧਿਕਾਰੀਆਂ ਮੁਤਾਬਕ ਚੌਥੇ ਦਿਨ ਵੀ ਲਾਪਤਾ ਮਜ਼ਦੂਰਾਂ ਦੀ ਭਾਲ ਜਾਰੀ ਹੈ, ਹਾਲਾਂਕਿ ਉਨ੍ਹਾਂ ਦੇ ਜ਼ਿੰਦਾ ਮਿਲਣ ਦੀ ਉਮੀਦ ਕਾਫ਼ੀ ਘੱਟ ਦੱਸੀ ਜਾ ਰਹੀ ਹੈ।
READ MORE : ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ ਮਜ਼ਬੂਤੀ, ਸਾਬਕਾ DSP ਪਾਰਟੀ ‘ਚ ਸ਼ਾਮਿਲ




