Presidential elections Bangladesh

ਬੰਗਲਾਦੇਸ਼ ‘ਚ ਪੱਤਰਕਾਰਾਂ ‘ਤੇ ਵਧਿਆ ਸਰਕਾਰੀ ਦਬਾਅ, 26 ਮਹੀਨਿਆਂ ‘ਚ 84 ਗ੍ਰਿਫ਼ਤਾਰ ਤੇ 1,200 ਤੋਂ ਵੱਧ ਦੀ ਗਈ ਨੌਕਰੀ

26 ਨਵੰਬਰ 2026: ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਪੱਤਰਕਾਰਾਂ ਦੀ ਆਜ਼ਾਦੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇੱਕ ਨਵੀਂ ਰਿਪੋਰਟ ਮੁਤਾਬਕ ਅਗਸਤ 2024 ਤੋਂ ਅਕਤੂਬਰ 2026 ਤੱਕ 84 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 118 ਪੱਤਰਕਾਰ ਹਮਲਿਆਂ ਵਿੱਚ ਜ਼ਖ਼ਮੀ ਹੋਏ ਹਨ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1,200 ਤੋਂ ਵੱਧ ਪੱਤਰਕਾਰਾਂ ਨੂੰ ਨੌਕਰੀ ਤੋਂ ਹਟਾਇਆ ਗਿਆ ਹੈ ਅਤੇ 446 ਪੱਤਰਕਾਰਾਂ ਖ਼ਿਲਾਫ਼ ਕਤਲ ਵਰਗੇ ਗੰਭੀਰ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 50 ਤੋਂ ਵੱਧ ਪੱਤਰਕਾਰ ਬਿਨਾਂ ਜ਼ਮਾਨਤ ਜੇਲ੍ਹਾਂ ਵਿੱਚ ਬੰਦ ਹਨ।

ਮਿਲੀ ਸੂਚਨਾ ਅਨੁਸਾਰ 200 ਤੋਂ ਵੱਧ ਨਿਊਜ਼ ਵੈੱਬਸਾਈਟਾਂ ਬਲਾਕ ਕੀਤੀਆਂ ਗਈਆਂ ਹਨ ਅਤੇ ਕਈ ਮੀਡੀਆ ਅਦਾਰਿਆਂ ‘ਤੇ ਹਮਲੇ ਵੀ ਹੋਏ ਹਨ। ਪੱਤਰਕਾਰਾਂ ਦੇ ਬੈਂਕ ਖਾਤੇ ਸੀਲ ਕਰਨ ਅਤੇ ਵਿਦੇਸ਼ ਜਾਣ ‘ਤੇ ਪਾਬੰਦੀਆਂ ਲਗਾਉਣ ਦੇ ਦੋਸ਼ ਵੀ ਸਾਹਮਣੇ ਆਏ ਹਨ। ਰਿਪੋਰਟ ਵਿੱਚ ਮੁਹੰਮਦ ਯੂਨੁਸ ਦੀ ਅਗਵਾਈ ਵਾਲੇ ਪ੍ਰਸ਼ਾਸਨ ‘ਤੇ ਮੀਡੀਆ ਦੀ ਆਜ਼ਾਦੀ ਨੂੰ ਦਬਾਉਣ ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ, ਇਹ ਅੰਕੜੇ ਰਿਪੋਰਟ ਵਿੱਚ ਕੀਤੇ ਗਏ ਦਾਅਵਿਆਂ ‘ਤੇ ਆਧਾਰਿਤ ਹਨ।

READ MORE : WhatsApp ਦਾ ਨਵਾਂ ਫੀਚਰ ਲਾਂਚ, ਹੁਣ ਪਹਿਲਾਂ ਤੋਂ ਤੈਅ ਸਮੇਂ ‘ਤੇ ਆਪਣੇ ਆਪ ਭੇਜ ਸਕੋਗੇ ਮੈਸੇਜ

ਵਿਦੇਸ਼

Scroll to Top