26 ਨਵੰਬਰ 2026: WhatsApp ਯੂਜ਼ਰਾਂ ਲਈ ਨਵੀਂ ਸਹੂਲਤ ਆ ਰਹੀ ਹੈ। ਕੰਪਨੀ ਨੇ ਮੈਸੇਜ ਸ਼ਡਿਊਲ ਕਰਨ ਵਾਲਾ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਨਿੱਜੀ ਅਤੇ ਗਰੁੱਪ ਚੈਟ ਵਿੱਚ ਪਹਿਲਾਂ ਹੀ ਮੈਸੇਜ ਲਿਖ ਕੇ ਭੇਜਣ ਦਾ ਸਮਾਂ ਤੈਅ ਕਰ ਸਕਣਗੇ।
ਦੱਸਿਆ ਜਾ ਰਿਹਾ ਹੈ ਕਿ ਮੈਸੇਜ 10 ਮਿੰਟ ਤੋਂ ਲੈ ਕੇ 14 ਦਿਨ ਪਹਿਲਾਂ ਤੱਕ ਸ਼ਡਿਊਲ ਕੀਤਾ ਜਾ ਸਕੇਗਾ। ਇਸ ਨਾਲ ਜਨਮਦਿਨ ਦੀਆਂ ਵਧਾਈਆਂ, ਜ਼ਰੂਰੀ ਰੀਮਾਈਂਡਰ ਅਤੇ ਹੋਰ ਸੁਨੇਹੇ ਸਮੇਂ ਸਿਰ ਭੇਜਣਾ ਆਸਾਨ ਹੋਵੇਗਾ।
ਕਿਵੇਂ ਕਰਨਾ ਹੋਵੇਗਾ ਇਸਤੇਮਾਲ?
ਆਪਣੀ WhatsApp ਚੈਟ ਖੋਲ੍ਹੋ।
ਮੈਸੇਜ ਲਿਖ ਕੇ Send ਬਟਨ ਨੂੰ ਦਬਾ ਕੇ ਰੱਖੋ।
ਆਪਣੀ ਪਸੰਦ ਦੀ ਤਰੀਕ ਅਤੇ ਸਮਾਂ ਚੁਣੋ।
ਨਿਰਧਾਰਤ ਸਮੇਂ ‘ਤੇ ਮੈਸੇਜ ਆਪਣੇ ਆਪ ਭੇਜ ਦਿੱਤਾ ਜਾਵੇਗਾ।
ਯੂਜ਼ਰ ਸ਼ਡਿਊਲ ਕੀਤੇ ਮੈਸੇਜ ਨੂੰ ਭੇਜੇ ਜਾਣ ਤੋਂ ਪਹਿਲਾਂ ਰੱਦ ਜਾਂ ਡਿਲੀਟ ਵੀ ਕਰ ਸਕਣਗੇ। ਇਸ ਤੋਂ ਇਲਾਵਾ ਫੋਟੋਆਂ, ਵੀਡੀਓ ਅਤੇ ਲਿੰਕ ਵੀ ਸ਼ਡਿਊਲ ਕਰਨ ਦੀ ਸਹੂਲਤ ਹੋਵੇਗੀ। ਕੰਪਨੀ ਮੁਤਾਬਕ ਇਹ ਫੀਚਰ ਆਉਣ ਵਾਲੇ ਹਫ਼ਤਿਆਂ ਵਿੱਚ ਦੁਨੀਆ ਭਰ ਦੇ ਯੂਜ਼ਰਾਂ ਲਈ ਉਪਲਬਧ ਹੋਵੇਗਾ।
READ MORE : ਪੰਜਾਬ ਚੋਣਾਂ ਤੋਂ ਪਹਿਲਾਂ AAP ਨੂੰ ਝਟਕਾ, ਜਲੰਧਰ ਪੱਛਮੀ ਦੇ ਬਲਾਕ ਪ੍ਰਧਾਨ ਨੇ ਦਿੱਤਾ ਅਸਤੀਫਾ




