Sheikh Hasina’s Return to Bangladesh

ਸ਼ੇਖ ਹਸੀਨਾ ਦੀ ਬੰਗਲਾਦੇਸ਼ ਵਾਪਸੀ ਦੀ ਤਿਆਰੀ! 16 ਦਸੰਬਰ ਨੂੰ ਪਰਤਣ ਦੀ ਜਤਾਈ ਇੱਛਾ

ਬੰਗਲਾਦੇਸ਼, 24 ਨਵੰਬਰ 2026: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ੇਖ ਹਸੀਨਾ ਨੇ ਪਹਿਲੀ ਵਾਰ ਆਪਣੀ ਵਾਪਸੀ ਦੀ ਸੰਭਾਵਿਤ ਤਰੀਕ ਦਾ ਖੁਲਾਸਾ ਕਰਦਿਆਂ 16 ਦਸੰਬਰ ਨੂੰ ਬੰਗਲਾਦੇਸ਼ ਪਰਤਣ ਦੀ ਇੱਛਾ ਜਤਾਈ ਹੈ। ਇਸ ਸਬੰਧੀ ਉਨ੍ਹਾਂ ਨੇ ਤਾਰਿਕ ਰਹਿਮਾਨ ਦੀ ਸਰਕਾਰ ਤੋਂ ਵਿਸ਼ੇਸ਼ ਜਹਾਜ਼ ਭੇਜਣ ਦੀ ਮੰਗ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਹਸੀਨਾ ਦੇ ਬੁਲਾਰੇ ਸਈਅਦ ਮੋਜ਼ੰਮਲ ਅਲੀ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ੇਖ ਹਸੀਨਾ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਸਰਕਾਰੀ ਏਅਰਲਾਈਨ ਬਿਮਾਨ ਬੰਗਲਾਦੇਸ਼ ਦੀ ਉਡਾਣ ਰਾਹੀਂ ਢਾਕਾ ਪਹੁੰਚਣਾ ਚਾਹੁੰਦੀ ਹੈ।

ਹਾਲਾਂਕਿ, ਉਨ੍ਹਾਂ ਦੀ ਇਸ ਮੰਗ ‘ਤੇ ਬੰਗਲਾਦੇਸ਼ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਵਾਬ ਸਾਹਮਣੇ ਨਹੀਂ ਆਇਆ ਹੈ। ਅਜਿਹੇ ਵਿੱਚ ਹੁਣ ਸਭ ਦੀਆਂ ਨਜ਼ਰਾਂ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ 16 ਦਸੰਬਰ ਦਾ ਦਿਨ ਬੰਗਲਾਦੇਸ਼ ਦੇ ਇਤਿਹਾਸ ਵਿੱਚ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਾਲ 1971 ਵਿੱਚ ਇਸੇ ਦਿਨ ਪਾਕਿਸਤਾਨੀ ਫ਼ੌਜ ਨੇ ਭਾਰਤੀ ਫ਼ੌਜ ਅਤੇ ਮੁਕਤੀ ਵਾਹਿਨੀ ਅੱਗੇ ਆਤਮ-ਸਮਰਪਣ ਕੀਤਾ ਸੀ। ਇਸ ਜਿੱਤ ਨਾਲ ਬੰਗਲਾਦੇਸ਼ ਦੀ ਆਜ਼ਾਦੀ ਦਾ ਰਾਹ ਸਾਫ਼ ਹੋਇਆ ਸੀ।

ਹੁਣ ਦੇਖਣਾ ਹੋਵੇਗਾ ਕਿ ਕੀ ਸ਼ੇਖ ਹਸੀਨਾ 16 ਦਸੰਬਰ ਨੂੰ ਆਪਣੇ ਦੇਸ਼ ਵਾਪਸ ਪਰਤ ਸਕਣਗੀਆਂ ਜਾਂ ਉਨ੍ਹਾਂ ਦੀ ਵਾਪਸੀ ਦੀ ਮੰਗ ‘ਤੇ ਕੋਈ ਨਵਾਂ ਸਿਆਸੀ ਮੋੜ ਆਵੇਗਾ।

READ MORE : ਸਰਦੀਆਂ ‘ਚ ਘਰ ਬੈਠੇ ਬਣਾਓ ਸੁਆਦੀ ਗਾਜਰ ਦਾ ਹਲਵਾ! ਸਿਰਫ਼ 2 ਸੀਟੀਆਂ ‘ਚ ਹੋਵੇਗਾ ਤਿਆਰ

ਵਿਦੇਸ਼

Scroll to Top