ਗੋਲਡੀ ਬਰਾੜ

ਗੋਲਡੀ ਬਰਾੜ ਕੈਨੇਡਾ ‘ਚ ਮੋਸਟ ਵਾਂਟੇਡ, ਕੈਨੇਡਾ ਸਰਕਾਰ ਨੇ ਰੱਖਿਆ ਕਰੋੜਾਂ ਰੁਪਏ ਦਾ ਇਨਾਮ

ਕੈਨੇਡਾ, 20 ਨਵੰਬਰ 2026: ਕੈਨੇਡੀਅਨ ਪੁਲਿਸ ਅਤੇ ਜਾਂਚ ਏਜੰਸੀਆਂ ਨੇ ਗੈਂਗਸਟਰ ਗੋਲਡੀ ਬਰਾੜ ਦੀ ਭਾਲ ਤੇਜ਼ ਕਰ ਦਿੱਤੀ ਹੈ। ਕੈਨੇਡਾ ਦੇ ਬੋਲੋ ਪ੍ਰੋਗਰਾਮ ਨੇ ਗੋਲਡੀ ਬਰਾੜ ਨੂੰ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਆਪਣੀ ਨਵੀਂ ਸੂਚੀ ‘ਚ ਸਿਖਰ ‘ਤੇ ਰੱਖਿਆ ਹੈ। ਉਸਦੀ ਗ੍ਰਿਫਤਾਰੀ ਲਈ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 250,000 ਕੈਨੇਡੀਅਨ ਡਾਲਰ (2.33 ਕਰੋੜ ਰੁਪਏ) ਤੱਕ ਦਾ ਇਨਾਮ ਦਿੱਤਾ ਜਾਵੇਗਾ। ਇਹ ਇਨਾਮ 2 ਨਵੰਬਰ, 2027 ਤੱਕ ਉਪਲਬੱਧ ਰਹੇਗਾ।

ਬੋਲੋ ਪ੍ਰੋਗਰਾਮ ਨੇ ਗੋਲਡੀ ਬਰਾੜ ਬਾਰੇ ਇਹ ਐਲਾਨ 19 ਨਵੰਬਰ, 2026 ਨੂੰ ਕੀਤਾ ਸੀ, ਅਤੇ ਜਨਤਾ ਨੂੰ ਉਸਦੀ ਭਾਲ ‘ਚ ਸਹਾਇਤਾ ਦੀ ਅਪੀਲ ਕੀਤੀ ਹੈ। ਗੋਲਡੀ ਬਰਾੜ ਦਾ ਅਸਲੀ ਨਾਮ ਸਤਿੰਦਰਜੀਤ ਸਿੰਘ ਹੈ। ਉਸ ‘ਤੇ 2023 ‘ਚ ਕੈਨੇਡਾ ਵਿੱਚ ਇੱਕ ਕਤਲ ਦਾ ਦੋਸ਼ ਹੈ। ਏਜੰਸੀਆਂ ਦੇ ਮੁਤਾਬਕ, ਉਸਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ‘ਤੇ 250,000 ਕੈਨੇਡੀਅਨ ਡਾਲਰ ਤੱਕ ਦਾ ਇਨਾਮ ਹੋਵੇਗਾ।

23 ਫਰਵਰੀ, 2026 ਨੂੰ, ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਵਿਰੁੱਧ ਦੋਸ਼ ਆਇਦ ਕਰਨ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ‘ਤੇ ਪਹਿਲੀ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਸਨ।

ਕੈਨੇਡਾ ਤੋਂ ਪਹਿਲਾਂ, ਅਮਰੀਕਾ ਨੇ ਵੀ ਗੋਲਡੀ ਬਰਾੜ ਵਿਰੁੱਧ ਵੱਡੀ ਕਾਰਵਾਈ ਕੀਤੀ ਸੀ। ਅਮਰੀਕੀ ਏਜੰਸੀਆਂ ਦੇ ਮੁਤਾਬਕ, ਉਸ ‘ਤੇ ਬ੍ਰਿਟਿਸ਼ ਕੋਲੰਬੀਆ ‘ਚ ਇੱਕ ਪ੍ਰਮੁੱਖ ਭਾਰਤੀ ਸ਼ਖਸੀਅਤ ਦੇ ਕਤਲ ਦੇ ਸਬੰਧ ‘ਚ ਵੀ ਦੋਸ਼ ਲਗਾਇਆ ਗਿਆ ਹੈ। ਗੋਲਡੀ ਬਰਾੜ ਨੂੰ ਐਫਬੀਆਈ ਦੀ ਚੋਟੀ ਦੇ 10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਐਫਬੀਆਈ ਨੇ ਉਸਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ।

Read More: ਕੈਨੇਡਾ ‘ਚ ਸੜਦੀ ਕਾਰ ‘ਚੋਂ ਮਿਲੀ ਭਾਰਤੀ ਮੂਲ ਦੇ ਨੌਜਵਾਨ ਦੀ ਮ੍ਰਿਤਕ ਦੇਹ

ਵਿਦੇਸ਼

Scroll to Top