Indian youth murder in canada

ਕੈਨੇਡਾ ‘ਚ ਸੜਦੀ ਕਾਰ ‘ਚੋਂ ਮਿਲੀ ਭਾਰਤੀ ਮੂਲ ਦੇ ਨੌਜਵਾਨ ਦੀ ਮ੍ਰਿਤਕ ਦੇਹ

ਕੈਨੇਡਾ, 19 ਨਵੰਬਰ 2026: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ‘ਚ ਇੱਕ ਦੁਖਦਾਈ ਘਟਨਾ ਵਾਪਰੀ ਹੈ। 25 ਸਾਲਾ ਤੁਸ਼ਾਰ ਸ਼ਰਮਾ ਦੀ ਲਾਸ਼ ਇੱਕ ਸੜਦੀ ਹੋਈ ਕਾਰ ਦੇ ਅੰਦਰੋਂ ਮਿਲੀ ਹੈ। ਪੁਲਿਸ ਨੇ ਇੱਕ ਭਾਰਤੀ ਵਿਅਕਤੀ ਦੇ ਸ਼ੱਕੀ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਰ ‘ਚੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਤੋਂ ਤੁਸ਼ਾਰ ਸ਼ਰਮਾ ਦੀ ਪਛਾਣ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ, ਸ਼ਰਮਾ ਸਰੀ ਦਾ ਰਹਿਣ ਵਾਲਾ ਸੀ। ਉਸਦੇ ਕਤਲ ਦਾ ਸਮਾਂ ਅਤੇ ਤਰੀਕੇ ਦੀ ਜਾਂਚ ਜਾਰੀ ਹੈ।

ਪੁਲਿਸ ਨੇ ਦੱਸਿਆ ਕਿ 29 ਅਕਤੂਬਰ ਨੂੰ ਰਾਤ ਲਗਭੱਗ 10:30 ਵਜੇ, ਉਨ੍ਹਾਂ ਨੂੰ ਲੈਂਗਲੀ ਦੇ ਰਾਲਿਨਸਨ ਕ੍ਰੇਸੈਂਟ ਖੇਤਰ ‘ਚ ਇੱਕ ਸੜ ਰਹੀ ਕਾਰ ਦੀ ਰਿਪੋਰਟ ਮਿਲੀ। ਲੈਂਗਲੀ ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ, ਐਮਰਜੈਂਸੀ ਕਰਮਚਾਰੀਆਂ ਨੂੰ ਕਾਰ ਦੇ ਅੰਦਰ ਮਨੁੱਖੀ ਅਵਸ਼ੇਸ਼ ਮਿਲੇ। ਪੁਲਿਸ ਨੇ ਬਾਅਦ ‘ਚ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੈਨੇਡਾ ਦੀ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਜਾਂਚ ਆਪਣੇ ਹੱਥਾਂ ‘ਚ ਲੈ ਲਈ ਹੈ। ਲੈਂਗਲੀ RCMP, ਫੋਰੈਂਸਿਕ ਟੀਮਾਂ ਅਤੇ BC ਕੋਰੋਨਰਜ਼ ਸਰਵਿਸ ਵੀ ਮਾਮਲੇ ‘ਚ ਸਹਾਇਤਾ ਕਰਨ ਲਈ ਸ਼ਾਮਲ ਹੋਏ ਹਨ।

Read More: ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 96 ਮਹਿੰਗੀਆਂ ਕਾਰਾਂ ਬਰਾਮਦ

ਵਿਦੇਸ਼

Scroll to Top