29 ਨਵੰਬਰ, 2026 : ਦਿੱਲੀ ਸਰਕਾਰ ਨੇ ਜਨਤਕ ਪਰੇਸ਼ਾਨੀ ਅਤੇ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਰਾਜਧਾਨੀ ਵਿੱਚ 23 ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ 52 ਹੋਰ ਦੁਕਾਨਾਂ ਨੂੰ ਵੀ ਜਲਦ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਆਬਕਾਰੀ ਵਿਭਾਗ ਮੁਤਾਬਕ, ਦੁਕਾਨਾਂ ਦੇ ਬਾਹਰ ਹੰਗਾਮਾ, ਸਕੂਲਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਦੁਕਾਨਾਂ ਹੋਣਾ ਅਤੇ ਟ੍ਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਇਸ ਕਾਰਵਾਈ ਦੇ ਮੁੱਖ ਕਾਰਨ ਹਨ। ਸਰਕਾਰ ਦਾ ਮਕਸਦ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਘਟਾਉਣਾ ਹੈ।
READ MORE : ਪਾਣੀ ਦੇ ਸੈਂਪਲ ਫੇਲ੍ਹ ਹੋਣ ਮਗਰੋਂ FSSAI ਸਖ਼ਤ, ਸਾਰੇ ਸੂਬਿਆਂ ’ਚ ਪੈਕਡ ਪਾਣੀ ਦੀ ਹੋਵੇਗੀ ਜਾਂਚ




