ED Action in Suntec City Case

ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਮਾਮਲੇ ’ਚ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ

29 ਨਵੰਬਰ, 2026: ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੇ ਕਥਿਤ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ED ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ 253.66 ਕਰੋੜ ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਅਸਥਾਈ ਤੌਰ ’ਤੇ ਅਟੈਚ ਕਰ ਦਿੱਤੀਆਂ ਹਨ।

ਇਸ ਵਿੱਚ ਸਨਟੈਕ ਸਿਟੀ, ਡਿਸਟ੍ਰਿਕਟ ਸੈਵਨ ਅਤੇ ਲਾ ਕੈਨੇਲਾ ਪ੍ਰਾਜੈਕਟਾਂ ਦੀਆਂ ਜਾਇਦਾਦਾਂ, ਤਿੰਨ ਲਗਜ਼ਰੀ ਗੱਡੀਆਂ ਅਤੇ ਆਈਕਨ ਗਰੁੱਪ ਵਿੱਚ ਸੰਜੇ ਸਹਿਗਲ ਦੀ 38.46 ਫ਼ੀਸਦੀ ਹਿੱਸੇਦਾਰੀ ਸ਼ਾਮਲ ਹੈ। ED ਮੁਤਾਬਿਕ, 30.49 ਏਕੜ ਜ਼ਮੀਨ ਦੇ ਮਾਲਕਾਂ ਦੇ ਕਥਿਤ ਜਾਅਲੀ ਦਸਤਖ਼ਤਾਂ ਅਤੇ ਅੰਗੂਠਿਆਂ ਵਾਲੇ ਦਸਤਾਵੇਜ਼ਾਂ ਰਾਹੀਂ CLU ਦੀ ਮਨਜ਼ੂਰੀ ਲਈ ਗਈ ਸੀ। ਜਾਂਚ ਵਿੱਚ 348.01 ਕਰੋੜ ਰੁਪਏ ਦੀ ਕਥਿਤ ਅਪਰਾਧਕ ਕਮਾਈ ਦਾ ਵੀ ਪਤਾ ਲੱਗਿਆ ਹੈ।

ਇਸ ਮਾਮਲੇ ਵਿੱਚ GMADA ਪਹਿਲਾਂ ਹੀ ਪ੍ਰਾਜੈਕਟ ਦਾ ਲਾਇਸੈਂਸ ਅਤੇ CLU ਮਨਜ਼ੂਰੀ ਰੱਦ ਕਰ ਚੁੱਕਾ ਹੈ। ਪੰਜਾਬ RERA ਨੇ ਵੀ ਤਿੰਨਾਂ ਪ੍ਰਾਜੈਕਟਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਸੀ।

ED ਦਾ ਦੋਸ਼ ਹੈ ਕਿ ਪ੍ਰਾਜੈਕਟ ਤੋਂ ਮਿਲੀ ਰਕਮ ਵਿੱਚੋਂ 24.22 ਕਰੋੜ ਰੁਪਏ ਮੁਹਾਲੀ ਦੇ ਆਈਕਨ ਗਰੁੱਪ ਦੇ ਡਾਊਨਟਾਊਨ ਪ੍ਰਾਜੈਕਟ ਵਿੱਚ ਲਗਾਏ ਗਏ। ਇਸ ਮਾਮਲੇ ਵਿੱਚ ਅਜੈ ਸਹਿਗਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਤਾਜ਼ਾ ਜਾਇਦਾਦ ਅਟੈਚਮੈਂਟ ਨਾਲ ਜਾਂਚ ਹੋਰ ਤੇਜ਼ ਹੋ ਗਈ ਹੈ।

READ MORE : ਅਕਾਲੀ ਦਲ ਨੂੰ ਮਿਲਿਆ ਸਿਆਸੀ ਸਾਥ, ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਪਾਰਟੀ ’ਚ ਸ਼ਾਮਲ

 

ਵਿਦੇਸ਼

Scroll to Top