Milk prices

ਮਹਿੰਗਾਈ ਦਾ ਇੱਕ ਹੋਰ ਝਟਕਾ! ਸੁਧਾ ਦੁੱਧ ਹੋਇਆ ਮਹਿੰਗਾ, 1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

29 ਨਵੰਬਰ, 2026: ਆਮ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਬੋਝ ਹੋਰ ਵਧਣ ਜਾ ਰਿਹਾ ਹੈ। ਵੇਰਕਾ, ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਸੁਧਾ ਦੁੱਧ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਬਿਹਾਰ ਵਿੱਚ COMFED ਵੱਲੋਂ ਦੁੱਧ ਦੇ ਵੱਖ-ਵੱਖ ਪੈਕੇਟਾਂ ਦੀ ਕੀਮਤ 2 ਤੋਂ 5 ਰੁਪਏ ਤੱਕ ਵਧਾਈ ਗਈ ਹੈ। ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ।

ਨਵੀਆਂ ਕੀਮਤਾਂ ਮੁਤਾਬਕ, ਸੁਧਾ ਗੋਲਡ ਦਾ ਇੱਕ ਲੀਟਰ ਪੈਕੇਟ ਹੁਣ 72 ਰੁਪਏ, ਸੁਧਾ ਸ਼ਕਤੀ 64 ਰੁਪਏ, ਸੁਧਾ ਗਾਂ ਦਾ ਦੁੱਧ 62 ਰੁਪਏ ਅਤੇ ਸੁਧਾ ਟੋਨਡ 58 ਰੁਪਏ ਵਿੱਚ ਮਿਲੇਗਾ। ਇਸੇ ਤਰ੍ਹਾਂ ਸੁਧਾ ਡਬਲ ਟੋਨਡ ਦੁੱਧ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ।

COMFED ਮੁਤਾਬਕ, ਪਸ਼ੂਆਂ ਦੀ ਖੁਰਾਕ, ਤੂੜੀ, ਅਨਾਜ, ਪੈਕੇਜਿੰਗ ਅਤੇ ਆਵਾਜਾਈ ਦੇ ਖਰਚੇ ਵਧਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸੰਸਥਾ ਦਾ ਦਾਅਵਾ ਹੈ ਕਿ ਦੁੱਧ ਦੀ ਖਰੀਦ ਕੀਮਤ ਵਧਾ ਕੇ ਪਸ਼ੂ ਪਾਲਕਾਂ ਨੂੰ ਵੀ ਰਾਹਤ ਦਿੱਤੀ ਜਾਵੇਗੀ।

READ MORE : ਸੋਨੇ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ, ਕੀ ₹1 ਲੱਖ ਤੋਂ ਹੇਠਾਂ ਆ ਜਾਵੇਗਾ ਭਾਅ? ਜਾਣੋ ਮਾਹਿਰਾਂ ਦੀ ਰਾਏ

ਵਿਦੇਸ਼

Scroll to Top