29 ਨਵੰਬਰ, 2026: ਹੁਣ ਕਲਾਸਰੂਮ ਤੋਂ ਲੈ ਕੇ ਰਿਸਰਚ ਪੇਪਰ ਤੱਕ ਆਰਟੀਫਿਸ਼ਲ ਇੰਟੈਲੀਜੈਂਸ (AI) ਦੀ ਵਰਤੋਂ ਵਧਣ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ ਨੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ AI ਟੂਲਜ਼ ਦੀ ਸਹੀ ਅਤੇ ਜ਼ਿੰਮੇਵਾਰ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਇਹ ਗੱਲ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਕਰਵਾਈ ਗਈ ਇਕ ਰੋਜ਼ਾ ਵਰਕਸ਼ਾਪ ਦੌਰਾਨ ਕਹੀ। ਉਨ੍ਹਾਂ ਮੁਤਾਬਕ AI ਸਿਰਫ਼ ਤਕਨੀਕੀ ਖੇਤਰ ਤੱਕ ਸੀਮਤ ਨਹੀਂ, ਸਗੋਂ ਸਿੱਖਿਆ, ਕਾਨੂੰਨ, ਮੈਨੇਜਮੈਂਟ, ਸਮਾਜਿਕ ਵਿਗਿਆਨ ਅਤੇ ਖੋਜ ਸਮੇਤ ਹਰ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਵਰਕਸ਼ਾਪ ਵਿੱਚ 50 ਤੋਂ ਵੱਧ ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ। ਮਾਹਿਰਾਂ ਨੇ AI ਦੀ ਮਦਦ ਨਾਲ ਰਿਸਰਚ ਪੇਪਰ, ਲਿਟਰੇਚਰ ਰਿਵਿਊ ਅਤੇ ਡਾਟਾ ਵਿਸ਼ਲੇਸ਼ਣ ਨੂੰ ਬਿਹਤਰ ਬਣਾਉਣ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਡਾਟਾ ਦੀ ਗੋਪਨੀਯਤਾ, ਅਕਾਦਮਿਕ ਇਮਾਨਦਾਰੀ ਅਤੇ ਸਹੀ ਜਾਣਕਾਰੀ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ AI ਨੂੰ ਮਨੁੱਖੀ ਸੋਚ ਦਾ ਬਦਲ ਨਹੀਂ, ਸਗੋਂ ਇਕ ਸਹਾਇਕ ਸਾਧਨ ਵਜੋਂ ਵਰਤਣਾ ਚਾਹੀਦਾ ਹੈ।
READ MORE :ਪੰਜਾਬ ਦੇ 5 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲੇ ਲਾਲ ਲਕੀਰ ਜਾਇਦਾਦ ਦੇ ਮਾਲਕੀ ਸਰਟੀਫਿਕੇਟ




