Recruitment Rules in Chandigarh

ਚੰਡੀਗੜ੍ਹ ‘ਚ ਭਰਤੀ ਨਿਯਮਾਂ ‘ਚ ਬਦਲਾਅ, ਕਲਰਕ ਤੇ ਸਟੈਨੋ ਭਰਤੀ ਲਈ UPSC ਦੀ ਮਨਜ਼ੂਰੀ ਦੀ ਸ਼ਰਤ ਖ਼ਤਮ

26 ਨਵੰਬਰ 2026 : ਚੰਡੀਗੜ੍ਹ ਪ੍ਰਸ਼ਾਸਨ ਨੇ ਗਰੁੱਪ-C ਦੇ ਕਲਰਕ ਅਤੇ ਸਟੈਨੋ-ਟਾਈਪਿਸਟ ਅਹੁਦਿਆਂ ਦੀ ਭਰਤੀ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਕਿਸੇ ਵਰਗ ਨੂੰ ਭਰਤੀ ਨਿਯਮਾਂ ਵਿੱਚ ਛੋਟ ਦੇਣ ਲਈ UPSC ਦੀ ਸਲਾਹ ਲੈਣੀ ਲਾਜ਼ਮੀ ਨਹੀਂ ਹੋਵੇਗੀ।

ਨਵੇਂ ਨਿਯਮਾਂ ਅਨੁਸਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਖੁਦ ਇਸ ਬਾਰੇ ਫ਼ੈਸਲਾ ਲੈ ਸਕਣਗੇ। ਹਾਲਾਂਕਿ, ਛੋਟ ਦੇਣ ਦਾ ਕਾਰਨ ਲਿਖਤੀ ਰੂਪ ਵਿੱਚ ਦਰਜ ਕਰਨਾ ਪਵੇਗਾ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਬਦਲਾਅ ਨਾਲ ਹੁਣ ਚੰਡੀਗੜ੍ਹ ਵਿੱਚ ਵੀ ਪੰਜਾਬ ਅਤੇ ਹਰਿਆਣਾ ਦੀ ਤਰਜ਼ ‘ਤੇ ਗਰੁੱਪ-C ਦੀਆਂ ਭਰਤੀਆਂ ਸਬੰਧੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਆਸਾਨ ਹੋਵੇਗੀ।

READ MORE : ਹੋਟਲ ਦੇ ਕਮਰੇ ‘ਚ ਦਾਖਲ ਹੁੰਦੇ ਹੀ ਕਰੋ ਇਹ 5 ਕੰਮ, ਹਿਡਨ ਕੈਮਰੇ ਤੋਂ ਬਚਣ ਲਈ ਜਾਣੋ ਖਾਸ ਗੱਲਾਂ

ਵਿਦੇਸ਼

Scroll to Top