'Punjab State Dear Lottery Bumper'

20 ਰੁਪਏ ਦੀ ਟਿਕਟ ਨੇ ਬਦਲੀ ਮਜ਼ਦੂਰ ਦੀ ਕਿਸਮਤ, ਨਿਕਲਿਆ 11 ਲੱਖ ਦਾ ਇਨਾਮ; ਧੀ ਦੇ ਨਾਂ ਕਰੇਗਾ ਪੈਸੇ

26 ਨਵੰਬਰ 2026 : ਫਾਜ਼ਿਲਕਾ ਦੇ ਪਿੰਡ ਗਾਗਨਕੇ ਦੇ ਰਹਿਣ ਵਾਲੇ ਮਜ਼ਦੂਰ ਬਲਵਿੰਦਰ ਸਿੰਘ ਦੀ 20 ਰੁਪਏ ਦੀ ਲਾਟਰੀ ਟਿਕਟ ਨੇ ਕਿਸਮਤ ਚਮਕਾ ਦਿੱਤੀ ਹੈ। ਉਸ ਨੇ ਪੰਜਾਬ ਸਟੇਟ ਡੀਅਰ ਲਾਟਰੀ ਬੰਪਰ ਦੀ ਟਿਕਟ ਖਰੀਦੀ ਸੀ, ਜਿਸ ‘ਤੇ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।

ਖ਼ਾਸ ਗੱਲ ਇਹ ਹੈ ਕਿ ਬਲਵਿੰਦਰ ਪਿਛਲੇ ਦੋ ਸਾਲਾਂ ਤੋਂ ਆਪਣੀ ਤਿੰਨ ਸਾਲ ਦੀ ਧੀ ਜਸਲੀਨ ਕੌਰ ਦੇ ਨਾਂ ‘ਤੇ ਲਾਟਰੀ ਖਰੀਦ ਰਿਹਾ ਸੀ। ਉਸ ਨੇ ਐਲਾਨ ਕੀਤਾ ਹੈ ਕਿ ਇਨਾਮ ਦੀ ਪੂਰੀ ਰਕਮ ਵੀ ਧੀ ਦੇ ਨਾਂ ਜਮ੍ਹਾਂ ਕਰਵਾਏਗਾ।

ਰੋਜ਼ਾਨਾ 500 ਤੋਂ 600 ਰੁਪਏ ਦਿਹਾੜੀ ਕਮਾਉਣ ਵਾਲੇ ਬਲਵਿੰਦਰ ਦੇ ਘਰ ਖੁਸ਼ੀ ਦਾ ਮਾਹੌਲ ਹੈ। ਲਾਟਰੀ ਨਿਕਲਣ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਨੇ ਢੋਲ ਵਜਾ ਕੇ ਜਸ਼ਨ ਮਨਾਇਆ ਅਤੇ ਲੱਡੂ ਵੰਡੇ।

READ MORE : ਚੰਡੀਗੜ੍ਹ ‘ਚ ਭਰਤੀ ਨਿਯਮਾਂ ‘ਚ ਬਦਲਾਅ, ਕਲਰਕ ਤੇ ਸਟੈਨੋ ਭਰਤੀ ਲਈ UPSC ਦੀ ਮਨਜ਼ੂਰੀ ਦੀ ਸ਼ਰਤ ਖ਼ਤਮ

ਵਿਦੇਸ਼

Scroll to Top