ਸਪੋਰਟਸ, 07 ਅਗਸਤ 2026: AFG ਬਨਾਮ IRE: ਅਫਗਾਨਿਸਤਾਨ ਅਤੇ ਆਇਰਲੈਂਡ ਵਿਚਾਲੇ ਦੂਜਾ ਵਨਡੇ ਬ੍ਰੇਡੀ ਕ੍ਰਿਕਟ ਕਲੱਬ, ਬ੍ਰੇਡੀ ਵਿਖੇ ਖੇਡਿਆ ਜਾ ਰਿਹਾ ਹੈ। ਆਇਰਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ 25 ਓਵਰਾਂ ‘ਚ 2 ਵਿਕਟਾਂ ਗੁਆ ਕੇ 156 ਦੌੜਾਂ ਬਣਾ ਲਈਆਂ ਹਨ। ਇਬਰਾਹੀਮ ਅਤੇ ਰਹਿਮਤ ਕ੍ਰੀਜ਼ ‘ਤੇ ਹਨ। ਇਸਤੋਂ ਪਹਿਲਾਂ ਇਬਰਾਹੀਮ ਅਤੇ ਸਦੀਕਉੱਲਾ ਅਟਲ ਵਿਚਾਲੇ 116 ਦੌੜਾਂ ਦੀ ਪਾਰ੍ਟਨਸ਼ਿਪ ਕੀਤੀ।
ਪਹਿਲਾ ਵਨਡੇ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਮੀਂਹ ਕਾਰਨ ਆਇਰਲੈਂਡ ਦੀਆਂ 2027 ਇੱਕ ਵਨਡੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ, ਜਿਸ ਦੀ ਬਜਾਏ ਮੇਜ਼ਬਾਨ ਟੀਮ ਹੁਣ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ।
Read More: ਮਹਿਲਾ ਟੀ-20 ਏਸ਼ੀਆ ਕੱਪ 2026 ਦਾ ਸ਼ਡਿਊਲ, ਭਾਰਤ ਦਾ 5 ਸਤੰਬਰ ਨੂੰ ਪਾਕਿਸਤਾਨ ਨਾਲ ਮੁਕਾਬਲਾ




