ਗਊਸ਼ਾਲਾਵਾਂ ਨੂੰ ਗ੍ਰਾਂਟ

CM ਭਗਵੰਤ ਮਾਨ ਵੱਲੋਂ ਪੰਜਾਬ ਦੀਆਂ 520 ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ

ਚੰਡੀਗ੍ਹੜ, 28 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਦੀਆਂ 520 ਰਜਿਸਟਰਡ 500 ਗਊਸ਼ਾਲਾਵਾਂ ਅਤੇ 20 ਸਰਕਾਰੀ ਕੈਟਲ ਪੌਂਡ ਲਈ 100 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਦਯੋਗ ਅਤੇ ਵਣਜ ਮੰਤਰੀ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਇਹ ਰਾਸ਼ੀ ਅਗਲੇ ਦੋ-ਤਿੰਨ ਦਿਨਾਂ ਦੇ ਅੰਦਰ ਸਬੰਧਤ ਗਊਸ਼ਾਲਾਵਾਂ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਇਸ ਫੈਸਲੇ ਨੂੰ ਗਊ ਭਗਤਾਂ ਅਤੇ ਪਸ਼ੂ ਭਲਾਈ ਲਈ ਕੰਮ ਕਰਨ ਵਾਲੀਆਂ ਸਮਾਜਿਕ ਸੰਸਥਾਵਾਂ ਦੀ ਚਿਰੋਕਣੀ ਮੰਗ ਦੀ ਪੂਰਤੀ ਵੱਲ ਅਹਿਮ ਕਦਮ ਦੱਸਿਆ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਸ਼ਹਿਰੀ ਖੇਤਰ ਜਾਂ ਪੇਂਡੂ ਖੇਤਰ ‘ਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੋਣ ਜਾਂ ਪ੍ਰਾਈਵੇਟ ਹੋਣ, ਉਨ੍ਹਾਂ ਗਊਸ਼ਾਲਾਵਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਅਮਨ ਅਰੋੜਾ ਮੁਤਾਬਕ ਪਹਿਲਾਂ, ਵਿੱਤੀ ਸਹਾਇਤਾ ਸਿਰਫ਼ ਸ਼ਹਿਰੀ ਮਿਊਂਸਿਪਲ ਸੀਮਾਵਾਂ ‘ਚ ਸਥਿਤ 228 ਗਊਸ਼ਾਲਾਵਾਂ ਤੱਕ ਹੀ ਸੀਮਤ ਸੀ ਜਦੋਂ ਕਿ ਪੇਂਡੂ ਖੇਤਰਾਂ ‘ਚ ਚੱਲ ਰਹੀਆਂ 272 ਗਊਸ਼ਾਲਾਵਾਂ ਨੂੰ ਕੋਈ ਸਰਕਾਰੀ ਫੰਡ ਨਹੀਂ ਮਿਲਦਾ ਸੀ। ਇਸ ਕਾਰਨ ਪੇਂਡੂ ਸੰਸਥਾਵਾਂ ਨੂੰ ਪਸ਼ੂ ਭਲਾਈ ‘ਚ ਪਾਏ ਗਏ ਅਹਿਮ ਯੋਗਦਾਨ ਦੇ ਬਾਵਜੂਦ, ਸਾਧਨਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਅਮਨ ਅਰੋੜਾ ਨੇ ਕਿਹਾ ਕਿ ਸ਼ਹਿਰੀ ਗਊਸ਼ਾਲਾਵਾਂ ਨੂੰ ਅਕਸਰ ਭਾਈਚਾਰੇ ਵੱਲੋਂ ਦਾਨ ਅਤੇ ਚਾਰੇ ਦੀ ਮੱਦਦ ਮਿਲ ਜਾਂਦੀ ਹੈ, ਉੱਥੇ ਹੀ ਪੇਂਡੂ ਗਊਸ਼ਾਲਾਵਾਂ ਨੂੰ ਬੇਸਹਾਰਾ ਪਸ਼ੂਧਨ ਦੀ ਸੰਭਾਲ ਸਬੰਧੀ ਗੰਭੀਰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੇ ਇਸ ਅੰਤਰ ਦਾ ਨੋਟਿਸ ਲਿਆ ਹੈ।
ਕੈਬਨਿਟ ਮੰਤਰੀ ਦੇ ਮੁਤਾਬਕ 100 ਕਰੋੜ ਰੁਪਏ ਦੀ ਇਹ ਗ੍ਰਾਂਟ ਨਾਲ ਇਨ੍ਹਾਂ 520 ਗਊਸ਼ਾਲਾਵਾਂ ‘ਚ ਰੱਖੇ ਗਏ ਲਗਭੱਗ 2.20 ਲੱਖ ਪਸ਼ੂਧਨ ਨੂੰ ਸਿੱਧਾ ਲਾਭ ਮਿਲੇਗਾ। ਇਹ ਸਹਾਇਤਾ ਗਊਸ਼ਾਲਾ ਪ੍ਰਬੰਧਕਾਂ ਨੂੰ ਪੌਸ਼ਟਿਕ ਚਾਰੇ, ਪਸ਼ੂਆਂ ਦੀਆਂ ਦਵਾਈਆਂ, ਇਲਾਜ ਅਤੇ ਗਊਸ਼ਾਲਾਵਾਂ ਦੀ ਦੇਖਭਾਲ ਨਾਲ ਸਬੰਧਤ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ‘ਚ ਮੱਦਦ ਕਰੇਗੀ।”

ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਦੀਆਂ ਸਾਰੀਆਂ 518 ਗਊਸ਼ਾਲਾਵਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ ਅਤੇ 100 ਕਰੋੜ ਰੁਪਏ ਤੋਂ ਵੱਧ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰ ਦਿੱਤੇ ਹਨ। ਹਾਲ ਹੀ ‘ਚ ਦਿੱਤੀ 100 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਇਸ ਸਹਾਇਤਾ ਨੂੰ ਹੋਰ ਮਜ਼ਬੂਤ ਕਰੇਗੀ।

Read More: ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ, ਸੂਬੇ ਦੇ 90% ਘਰਾਂ ਦੇ ਬਿਜਲੀ ਬਿੱਲ ਆਏ ਜ਼ੀਰੋ

ਵਿਦੇਸ਼

Scroll to Top