ਮਹਿਲਾ ਏਸ਼ੀਆ ਕੱਪ ਸ਼ਡਿਊਲ

ਮਹਿਲਾ ਟੀ-20 ਏਸ਼ੀਆ ਕੱਪ 2026 ਦਾ ਸ਼ਡਿਊਲ, ਭਾਰਤ ਦਾ 5 ਸਤੰਬਰ ਨੂੰ ਪਾਕਿਸਤਾਨ ਨਾਲ ਮੁਕਾਬਲਾ

ਸਪੋਰਟਸ, 06 ਅਗਸਤ 2026: : ਏਸ਼ੀਅਨ ਕ੍ਰਿਕਟ ਕੌਂਸਲ ਨੇ ਵੀਰਵਾਰ ਨੂੰ ਮਹਿਲਾ ਟੀ-20 ਏਸ਼ੀਆ ਕੱਪ 2026 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 28 ਅਗਸਤ ਤੋਂ 13 ਸਤੰਬਰ ਤੱਕ ਦੁਬਈ ‘ਚ ਖੇਡਿਆ ਜਾਵੇਗਾ। ਭਾਰਤ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 30 ਅਗਸਤ ਨੂੰ ਥਾਈਲੈਂਡ ਖ਼ਿਲਾਫ ਕਰੇਗੀ, ਜਦੋਂ ਪਾਕਿਸਤਾਨ ਨਾਲ ਮੁਕਾਬਲਾ 5 ਸਤੰਬਰ ਨੂੰ ਹੋਵੇਗਾ।

ਮਹਿਲਾ ਟੀ-20 ਏਸ਼ੀਆ ਕੱਪ 2026 ਲਈ ਟੀਮ ਗਰੁੱਪ

ਭਾਰਤੀ ਟੀਮ ਨੂੰ ਪਾਕਿਸਤਾਨ, ਥਾਈਲੈਂਡ, ਹਾਂਗਕਾਂਗ ਅਤੇ ਚੀਨ ਦੇ ਨਾਲ ਗਰੁੱਪ ਏ ‘ਚ ਰੱਖਿਆ ਗਿਆ ਹੈ। ਗਰੁੱਪ ਬੀ ‘ਚ ਮੌਜੂਦਾ ਚੈਂਪੀਅਨ ਸ਼੍ਰੀਲੰਕਾ, ਬੰਗਲਾਦੇਸ਼, ਇੰਡੋਨੇਸ਼ੀਆ ਅਤੇ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਸ਼ਾਮਲ ਹਨ।

ਭਾਰਤ ਟੀਮ ਦੇ ਮੈਚਾਂ ਦਾ ਸ਼ਡਿਊਲ

30 ਅਗਸਤ 2026: ਭਾਰਤ ਬਨਾਮ ਥਾਈਲੈਂਡ
3 ਸਤੰਬਰ 2026: ਭਾਰਤ ਬਨਾਮ ਹਾਂਗਕਾਂਗ
5 ਸਤੰਬਰ 2026: ਭਾਰਤ ਬਨਾਮ ਪਾਕਿਸਤਾਨ

ਏਸ਼ੀਆ ਕੱਪ ਦਾ ਫਾਰਮੈਟ

ਅੱਠ ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ। ਪਹਿਲਾ ਸੈਮੀਫਾਈਨਲ 10 ਸਤੰਬਰ ਨੂੰ, ਦੂਜਾ 11 ਸਤੰਬਰ ਨੂੰ ਅਤੇ ਫਾਈਨਲ 13 ਸਤੰਬਰ ਨੂੰ ਖੇਡਿਆ ਜਾਵੇਗਾ।

ਟੂਰਨਾਮੈਂਟ ਦਾ ਉਦਘਾਟਨੀ ਮੈਚ 28 ਅਗਸਤ ਨੂੰ ਥਾਈਲੈਂਡ ਅਤੇ ਹਾਂਗਕਾਂਗ, ਚੀਨ ਵਿਚਕਾਰ ਖੇਡਿਆ ਜਾਵੇਗਾ। ਸ਼੍ਰੀਲੰਕਾ ਆਪਣੀ ਮੁਹਿੰਮ 29 ਅਗਸਤ ਨੂੰ ਯੂਏਈ ਖਿਲਾਫ਼ ਸ਼ੁਰੂ ਕਰੇਗਾ, ਜਦੋਂ ਕਿ ਬੰਗਲਾਦੇਸ਼ 31 ਅਗਸਤ ਨੂੰ ਇੰਡੋਨੇਸ਼ੀਆ ਨਾਲ ਭਿੜੇਗਾ। ਲੀਗ ਪੜਾਅ ‘ਚ ਭਾਰਤ ਤੋਂ ਇਲਾਵਾ ਪਾਕਿਸਤਾਨ 1 ਸਤੰਬਰ ਨੂੰ ਥਾਈਲੈਂਡ ਅਤੇ 7 ਸਤੰਬਰ ਨੂੰ ਹਾਂਗਕਾਂਗ, ਚੀਨ ਨਾਲ ਭਿੜੇਗਾ। ਮੌਜੂਦਾ ਚੈਂਪੀਅਨ ਸ਼੍ਰੀਲੰਕਾ 2 ਸਤੰਬਰ ਨੂੰ ਇੰਡੋਨੇਸ਼ੀਆ ਅਤੇ 6 ਸਤੰਬਰ ਨੂੰ ਬੰਗਲਾਦੇਸ਼ ਨਾਲ ਭਿੜੇਗਾ।

ਟੂਰਨਾਮੈਂਟ ਦੇ ਸਾਰੇ 15 ਮੈਚ, ਸੈਮੀਫਾਈਨਲ ਅਤੇ ਫਾਈਨਲ ਦੋਵੇਂ ਸਮੇਤ, ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਫਲੱਡ ਲਾਈਟਾਂ ਹੇਠ ਖੇਡੇ ਜਾਣਗੇ। ਭਾਰਤੀ ਟੀਮ ਇੱਕ ਵਾਰ ਫਿਰ ਖਿਤਾਬ ਜਿੱਤਣ ਅਤੇ ਮਹਾਂਦੀਪੀ ਕ੍ਰਿਕਟ ‘ਚ ਆਪਣਾ ਦਬਦਬਾ ਬਣਾਈ ਰੱਖਣ ਦਾ ਟੀਚਾ ਰੱਖੇਗੀ।

Read More: IND ਬਨਾਮ SL: ਸ਼੍ਰੀਲੰਕਾ ਖ਼ਿਲਾਫ ਅਭਿਆਸ ਮੈਚ ਦੇ ਪਹਿਲੇ ਦਿਨ ਸ਼ੁਭਮਨ ਗਿੱਲ ਬਾਹਰ

ਵਿਦੇਸ਼

Scroll to Top