Gold ,Silver Price

ਸੋਨੇ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ, ਕੀ ₹1 ਲੱਖ ਤੋਂ ਹੇਠਾਂ ਆ ਜਾਵੇਗਾ ਭਾਅ? ਜਾਣੋ ਮਾਹਿਰਾਂ ਦੀ ਰਾਏ

29 ਨਵੰਬਰ, 2026: ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਈ ਗਿਰਾਵਟ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ। ਨਵੰਬਰ ਮਹੀਨੇ ਵਿੱਚ MCX ‘ਤੇ ਸੋਨਾ ਕਰੀਬ 13 ਫੀਸਦੀ ਤੱਕ ਸਸਤਾ ਹੋਇਆ। ਹਾਲਾਂਕਿ, ਇਸ ਤੋਂ ਬਾਅਦ ਕੀਮਤਾਂ ਵਿੱਚ ਮੁੜ ਤੇਜ਼ੀ ਦੇਖਣ ਨੂੰ ਮਿਲੀ।

26 ਨਵੰਬਰ ਨੂੰ ਸੋਨੇ ਦਾ ਭਾਅ ਡਿੱਗ ਕੇ ₹1,17,906 ਪ੍ਰਤੀ 10 ਗ੍ਰਾਮ ਰਹਿ ਗਿਆ ਸੀ, ਪਰ ਅਗਲੇ ਦੋ ਕਾਰੋਬਾਰੀ ਸੈਸ਼ਨਾਂ ਵਿੱਚ ਇਸ ਵਿੱਚ ₹8,345 ਦਾ ਉਛਾਲ ਆਇਆ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸੋਨਾ ₹1 ਲੱਖ ਤੋਂ ਹੇਠਾਂ ਆ ਸਕਦਾ ਹੈ? ਮਾਹਿਰਾਂ ਮੁਤਾਬਕ, ਫਿਲਹਾਲ ਇਸ ਦੀ ਸੰਭਾਵਨਾ ਘੱਟ ਹੈ। ਅਨੁਮਾਨ ਹੈ ਕਿ ਅਗਲੇ ਛੇ ਮਹੀਨਿਆਂ ਦੌਰਾਨ MCX ‘ਤੇ ਸੋਨੇ ਦੀ ਕੀਮਤ ₹1,12,000 ਤੋਂ ₹1,35,000 ਪ੍ਰਤੀ 10 ਗ੍ਰਾਮ ਦੇ ਵਿਚਕਾਰ ਰਹਿ ਸਕਦੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਬਾਂਡ ਯੀਲਡ ਵਿੱਚ ਵਾਧੇ ਕਾਰਨ ਸੋਨੇ ‘ਤੇ ਦਬਾਅ ਬਣਿਆ ਸੀ, ਪਰ ਆਉਣ ਵਾਲੇ ਸਮੇਂ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਸੋਨੇ ਦੀਆਂ ਕੀਮਤਾਂ ਨੂੰ ਮੁੜ ਸਹਾਰਾ ਦੇ ਸਕਦੀ ਹੈ।

READ MORE : ਪੰਜਾਬ ਯੂਨੀਵਰਸਿਟੀ ਦੇ VC ਦਾ ਅਧਿਆਪਕਾਂ ਨੂੰ ਸੱਦਾ, ਪੜ੍ਹਾਈ ਤੇ ਰਿਸਰਚ ਵਿੱਚ AI ਦੀ ਵਰਤੋਂ ਵਧਾਉਣ ‘ਤੇ ਦਿੱਤਾ ਜ਼ੋਰ

ਵਿਦੇਸ਼

Scroll to Top