ਸਪੋਰਟਸ, 13 ਅਕਤੂਬਰ 2026: Parvinder Jhota News: ਪਰਵਿੰਦਰ ਝੋਟਾ ਦੇ ਕਤਲ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਅਸ਼ਵਨੀ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਅੱਜ ਇਸ ਘਟਨਾ ਦੀ ਸੂਚਨਾ ਮਿਲੀ ਸੀ।
ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੁਕਾਨ ਮਾਲਕ ਅਸ਼ਵਨੀ ਨੇ ਇਸ ਗੋਲੀਕਾਂਡ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਅਸ਼ਵਨੀ ਕੋਲ ਇੱਕ ਲਾਇਸੈਂਸੀ ਪਿਸਤੌਲ ਸੀ, ਜਿਸ ਨਾਲ ਉਸਨੇ ਪਰਵਿੰਦਰ ਝੋਟਾ ਨੂੰ ਗੋਲੀ ਮਾਰ ਦਿੱਤੀ।
ਪਰਵਿੰਦਰ ਮਾਨਸਾ ਦਾ ਇੱਕ ਨਸ਼ਾ ਵਿਰੋਧੀ ਕਾਰਕੁਨ ਸੀ ਜੋ ਨਸ਼ੇ ਦੀ ਵਿਰੁੱਧ ਆਪਣੀ ਕਾਰਵਾਈ ਨਾਲ ਸੁਰਖੀਆਂ ‘ਚ ਰਹਿੰਦਾ ਸੀ। ਪੁਲਿਸ ਮੁਤਾਬਕ ਸ਼ੁਰੂਆਤੀ ਤੱਥ ਦੱਸਦੇ ਹਨ ਕਿ ਹਮਲਾ ਨਿੱਜੀ ਦੁਸ਼ਮਣੀ ਕਾਰਨ ਹੋਇਆ ਸੀ। ਮੁਲਜ਼ਮ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਸਨ, ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ।
Read More: ਪਰਵਿੰਦਰ ਸਿੰਘ ਝੋਟਾ ਦਾ ਗੋ.ਲੀਆਂ ਮਾਰ ਕੇ ਕ.ਤ.




