ਮੀਂਹ

ਬਟਾਲਾ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਮੀਂਹ ਕਾਰਨ ਲੋਕਾਂ ਨੇ ਗਰਮੀ ‘ਚ ਲਿਆ ਸੁੱਖ ਦਾ ਸਾਹ

ਬਟਾਲਾ, 30 ਮਈ 2026: ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਪਏ ਮੀਂਹ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜਦੋਂ ਮੌਸਮ ਨੇ ਅਚਾਨਕ ਕਰਵਟ ਲੈ ਲਈ ਅਤੇ ਅੱਜ ਸਵੇਰੇ ਤਕਰੀਬਨ 8 ਵਜੇ ਤੇਜ਼ ਹਨੇਰੀ ਚੱਲਣ ਤੋਂ ਬਾਅਦ ਪਏ ਮੀਂਹ ਨੇ ਪੂਰੇ ਇਲਾਕੇ ‘ਚ ਠੰਢਕ ਘੋਲ ਦਿੱਤੀ ਅਤੇ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ।

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਵਧੇ ਤਾਪਮਾਨ ਅਤੇ ਅੱਤ ਦੀ ਗਰਮੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਖ਼ਾਸ ਕਰਕੇ ਸਵੇਰ ਵੇਲੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

​ਅੱਜ ਸਵੇਰੇ ਮੀਂਹ ਨਾਲ ਇਸ ਸੁਖਾਵੇਂ ਮੌਸਮ ਦੀ ਤਬਦੀਲੀ ਨਾਲ ਜਿੱਥੇ ਸਕੂਲੀ ਬੱਚਿਆਂ ਨੂੰ ਤਪਦੇ ਰਸਤਿਆਂ ਤੋਂ ਨਿਜਾਤ ਮਿਲੀ, ਉੱਥੇ ਹੀ ਮਜ਼ਦੂਰਾਂ ਅਤੇ ਆਮ ਸ਼ਹਿਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਇਸ ਮੀਂਹ ਨੇ ਲੋਕਾਂ ਨੂੰ ਸਖ਼ਤ ਹੁੰਮਸ ਅਤੇ ਲੂ ਤੋਂ ਵੱਡੀ ਰਾਹਤ ਦਿਵਾਈ ਹੈ ਅਤੇ ਹੁਣ ਚਾਰੇ ਪਾਸੇ ਮੌਸਮ ਖ਼ੁਸ਼ਗਵਾਰ ਬਣਿਆ ਹੋਇਆ ਹੈ।

Read More: ਪੰਜਾਬ ਦੇ ਕਈਂ ਸ਼ਹਿਰਾਂ ‘ਚ ਪਿਆ ਮੀਂਹ ਤੇ ਗੜੇਮਾਰੀ, ਮੌਸਮ ਵਿਭਾਗ ਵੱਲੋਂ 13 ਜ਼ਿਲ੍ਹਿਆਂ ‘ਚ ਅਲਰਟ

ਵਿਦੇਸ਼

Scroll to Top