Punjab Rain Alert

ਪੰਜਾਬ ਦੇ ਕਈਂ ਸ਼ਹਿਰਾਂ ‘ਚ ਪਿਆ ਮੀਂਹ ਤੇ ਗੜੇਮਾਰੀ, ਮੌਸਮ ਵਿਭਾਗ ਵੱਲੋਂ 13 ਜ਼ਿਲ੍ਹਿਆਂ ‘ਚ ਅਲਰਟ

ਪੰਜਾਬ, 30 ਮਈ 2026: Punjab Weather News: ਸ਼ਨੀਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈਂ ਇਲਾਕਿਆਂ ‘ਚ ਮੀਂਹ ਪੈਣ ਕਾਰਨ ਮੌਸਮ ਵਿਗੜ ਗਿਆ। ਪਠਾਨਕੋਟ ‘ਚ ਸਵੇਰੇ ਤੜਕੇ ਗੜੇਮਾਰੀ ਹੋਈ, ਜਿਸ ਤੋਂ ਬਾਅਦ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਚੰਡੀਗੜ੍ਹ, ਮੋਹਾਲੀ ਅਤੇ ਜਲੰਧਰ ‘ਚ ਵੀ ਹਲਕਾ ਮੀਂਹ ਪਿਆ। ਮੌਸਮ ਵਿਭਾਗ ਨੇ ਅਗਲੇ ਦੋ ਘੰਟਿਆਂ ‘ਚ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ‘ਚ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਸ਼ਾਮਲ ਹੈ।

ਇਨ੍ਹਾਂ ‘ਚ ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ (ਰਾਜਪੁਰਾ), ਰੂਪਨਗਰ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ।

ਇਸ ਤੋਂ ਇਲਾਵਾ, ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਅਗਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਦੇ ਕਈ ਇਲਾਕਿਆਂ ‘ਚ ਖ਼ਰਾਬ ਕਾਰਨ ਵਿਜੀਵਿਲਟੀ ਘੱਟ ਸਕਦੀ ਹੈ। ਅਥਾਰਟੀ ਐਮਰਜੈਂਸੀ ਸਹਾਇਤਾ ਲਈ 112 ‘ਤੇ ਕਾਲ ਕਰਨ ਦੀ ਸਲਾਹ ਦਿੰਦੀ ਹੈ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਪਹਾੜੀ ਖੇਤਰਾਂ ‘ਚ ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 4 ਜੂਨ ਤੱਕ ਗਰਮੀ ਪੂਰੀ ਤਰ੍ਹਾਂ ਘੱਟ ਜਾਵੇਗੀ। ਮਾਨਸੂਨ ਪੰਜ ਦਿਨਾਂ ਤੋਂ ਕੇਰਲ ‘ਚ ਫਸਿਆ ਹੋਇਆ ਹੈ। ਹਾਲਾਂਕਿ, ਇਹ 25 ਜੂਨ ਤੱਕ ਪੰਜਾਬ ‘ਚ ਦਾਖਲ ਹੋ ਸਕਦਾ ਹੈ। ਇਸ ਸਾਲ, ਐਲ ਨੀਨੋ ਪ੍ਰਭਾਵ ਦੇ ਕਾਰਨ ਇਸਦੇ ਕਮਜ਼ੋਰ ਹੋਣ ਦੀ ਉਮੀਦ ਹੈ।

ਇਹ ਮੌਨਸੂਨ ਹਵਾਵਾਂ ਦੀ ਗਤੀ ਅਤੇ ਬਾਰਿਸ਼ ਦੇ ਪੈਟਰਨਾਂ ਨੂੰ ਪ੍ਰਭਾਵਿਤ ਕਰੇਗਾ, ਜਿਸ ਕਾਰਨ ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਸੰਗਰੂਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਵੇਗੀ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ 30 ਮਈ ਨੂੰ ਕੁਝ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਦੇ ਨਾਲ ਮੀਂਹ ਪਵੇਗਾ। ਹਾਲਾਂਕਿ, 31 ਮਈ ਤੋਂ 4 ਜੂਨ ਤੱਕ ਸਿਰਫ ਕੁਝ ਖੇਤਰਾਂ ‘ਚ ਹੀ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।

ਇਸ ਸਮੇਂ ਦੌਰਾਨ, ਅਗਲੇ ਤਿੰਨ ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ 6 ਤੋਂ 8 ਡਿਗਰੀ ਤੱਕ ਡਿੱਗ ਜਾਵੇਗਾ, ਜਿਸਦੇ ਨਤੀਜੇ ਵਜੋਂ ਮੌਸਮ ਠੰਡਾ ਹੋ ਜਾਵੇਗਾ। ਇਸ ਤੋਂ ਬਾਅਦ, 4 ਜੂਨ ਤੋਂ ਤਾਪਮਾਨ ਹੌਲੀ-ਹੌਲੀ ਦੁਬਾਰਾ ਵਧਣਾ ਸ਼ੁਰੂ ਹੋ ਜਾਵੇਗਾ।

Read More: Punjab Weather News: ਚੰਡੀਗੜ੍ਹ ਸਮੇਤ ਪੰਜਾਬ ਦੇ ਕਈਂ ਇਲਾਕਿਆਂ ‘ਚ ਹਲਕੀ ਬੂੰਦਾਂਬਾਂਦੀ ਨੇ ਬਦਲਿਆ ਮੌਸਮ

ਵਿਦੇਸ਼

Scroll to Top