ਤਿੱਬਤ , 24 ਅਕਤੂਬਰ 2026: Earthquakes in Tibet: ਸ਼ਨੀਵਾਰ ਨੂੰ ਕੁਝ ਘੰਟਿਆਂ ਦੇ ਅੰਦਰ ਤਿੱਬਤ ‘ਚ ਤਿੰਨ ਭੂਚਾਲ ਦਰਜ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਇਹਨਾਂ ਭੂਚਾਲਾਂ ਦੀ ਤੀਬਰਤਾ 4.0, 4.6 ਅਤੇ 4.5 ਸੀ। ਸਭ ਤੋਂ ਤੇਜ਼ ਭੂਚਾਲ, 4.6 ਤੀਬਰਤਾ ਵਾਲਾ, ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੀ ਡੂੰਘਾਈ ‘ਤੇ ਦਰਜ ਕੀਤਾ ਗਿਆ। NCS ਦੇ ਅੰਕੜਿਆਂ ਅਨੁਸਾਰ, ਤਿੰਨੋਂ ਭੂਚਾਲ ਭਾਰਤੀ ਮਿਆਰੀ ਸਮੇਂ ਅਨੁਸਾਰ ਸਵੇਰੇ 1:00 ਵਜੇ ਤੋਂ ਸਵੇਰੇ 6:00 ਵਜੇ ਦੇ ਵਿਚਕਾਰ ਆਏ।
ਇਸ ਤੋਂ ਪਹਿਲਾਂ, ਵੀਰਵਾਰ ਸ਼ਾਮ ਨੂੰ ਆਏ ਇੱਕ ਸ਼ਕਤੀਸ਼ਾਲੀ 7 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ। ਇਸ ਕੁਦਰਤੀ ਆਫ਼ਤ ‘ਚ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ ਅਤੇ 76 ਜ਼ਖਮੀ ਹੋ ਗਏ। ਚੀਨੀ ਸਰਕਾਰੀ ਮੀਡੀਆ ਦੇ ਅਨੁਸਾਰ, ਉੱਤਰੀ ਤਿੱਬਤ ਦੇ ਨਾਗਚੂ ਸ਼ਹਿਰ ‘ਚ ਭੂਚਾਲ ਕਾਰਨ ਸੈਂਕੜੇ ਘਰ ਢਹਿ ਗਏ। ਇਸ ਘਟਨਾ ਤੋਂ ਬਾਅਦ, ਪ੍ਰਭਾਵਿਤ ਖੇਤਰਾਂ ‘ਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਇਸ ਕੰਮ ਲਈ 1,600 ਤੋਂ ਵੱਧ ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਰਾਹਤ ਸਮੱਗਰੀ ਵੀ ਭੇਜੀ ਗਈ ਹੈ।
Read More: ਤਿੱਬਤ ‘ਚ ਭੂਚਾਲ ਕਾਰਨ 16 ਮੌ.ਤਾਂ, 12 ਹਜ਼ਾਰ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ




