ਮੁਲਤਾਨ, 05 ਮਈ 2026: ਪਾਕਿਸਤਾਨ ਦੇ ਮੁਲਤਾਨ ‘ਚ ਇੱਕ ਅਨੋਖਾ ਵਿਆਹ ਇਸ ਸਮੇਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਵਾਇਰਲ ਰਿਪੋਰਟ ਦੇ ਮੁਤਾਬਕ 9 ਸਕੇ ਭਰਾਵਾਂ ਨੇ ਇੱਕੋ ਵਿਆਹ ਵਾਲੀ ਥਾਂ ‘ਤੇ 9 ਭੈਣਾਂ ਨਾਲ ਵਿਆਹ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਮੁਲਤਾਨ ਜ਼ਿਲਾ ਦੇ ਸ਼ੁਜਾਬਾਦ ਖੇਤਰ ’ਚ ਇਕੋ ਪਰਿਵਾਰ ਦੇ 9 ਨੌਜਵਾਨਾਂ ਨੇ ਆਪਣੀਆਂ 9 ਚਚੇਰੀ ਭੈਣਾਂ ਨਾਲ ਇਕੋ ਸਮੇਂ ਨਿਕਾਹ ਕਰਵਾ ਕੇ ਸਭ ਦਾ ਧਿਆਨ ਖਿੱਚਿਆ ਹੈ। ਜਿਕਰਯੋਗ ਹੈ ਕਿ ਇਹ ਸਮੂਹਿਕ ਵਿਆਹ ਨਾ ਸਿਰਫ਼ ਅਨੋਖੇਪਨ ਸਗੋਂ ਦਾਜ-ਮੁਕਤ ਹੋਣ ਕਾਰਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਰਿਪੋਰਟਾਂ ਮੁਤਾਬਕ ਇਨ੍ਹਾਂ 9 ਲਾੜਿਆਂ ’ਚ ਮੁਹੰਮਦ ਕਾਸ਼ਿਫ, ਮੁਹੰਮਦ ਨਵੀਦ, ਮੁਹੰਮਦ ਰਸ਼ੀਦ, ਮੁਹੰਮਦ ਬਿਲਾਲ, ਮੁਹੰਮਦ ਅਸੀਮ, ਮੁਹੰਮਦ ਅਮੀਨ, ਮੁਹੰਮਦ ਨਈਮ, ਮੁਹੰਮਦ ਸ਼ਾਹਬਾਜ਼ ਅਤੇ ਮੁਹੰਮਦ ਅਲੀ ਨੇ ਇਕੋ ਸਮਾਗਮ ’ਚ ਨਿਕਾਹ ਦੀ ਰਸਮ ਨਿਭਾਈ ਅਤੇ ਬਾਅਦ ’ਚ ਸਾਂਝਾ ਵਲੀਮਾ ਕੀਤਾ ਗਿਆ।
ਚਰਚਾ ਹੈ ਕਿ ਪਰਿਵਾਰਾਂ ਨੇ ਇਸ ਵਿਆਹ ਨੂੰ ਬਹੁਤ ਸਾਦਾ ਰੱਖਿਆ ਅਤੇ ਕਿਸੇ ਵੀ ਤਰ੍ਹਾਂ ਦੀ ਫ਼ਜ਼ੂਲ ਖ਼ਰਚੀ ਨਹੀਂ ਕੀਤੀ। ਇਸਦੇ ਨਾਲ ਹੀ ਦੋਵਾਂ ਪਰਿਵਾਰਾਂ ਨੇ ਦਾਜ ਲੈਣ ਜਾਂ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ।
ਪਾਕਿਸਤਾਨੀ ਸੋਸ਼ਲ ਮੀਡੀਆ ਵਰਤੋਂਕਾਰ ਇਸ ਫੈਸਲੇ ਦੀ ਖ਼ੂਬ ਪ੍ਰਸ਼ੰਸਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਪਹਿਲਕਦਮੀਆਂ ਰਿਸ਼ਤਿਆਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਗਰੀਬ ਪਰਿਵਾਰਾਂ ਨੂੰ ਕਰਜ਼ੇ ਦੀ ਦਲਦਲ ’ਚੋਂ ਬਚਾਉਂਦੀਆਂ ਹਨ।
Read More: ਮਿਜ਼ਾਈਲ ਹ.ਮ.ਲਿਆਂ ਕਾਰਨ ਅਦਾਕਾਰਾ ਅਮੀਸ਼ਾ ਪਟੇਲ ਦੁਬਈ ‘ਚ ਫਸੀ




