Actress Ameesha Patel

ਮਿਜ਼ਾਈਲ ਹ.ਮ.ਲਿਆਂ ਕਾਰਨ ਅਦਾਕਾਰਾ ਅਮੀਸ਼ਾ ਪਟੇਲ ਦੁਬਈ ‘ਚ ਫਸੀ

ਦੁਬਈ, 05 ਮਈ 2026: ਅਮੀਸ਼ਾ ਪਟੇਲ ਦੁਬਈ ਵਿੱਚ ਹਾਲ ਹੀ ‘ਚ ਹੋਏ ਮਿਜ਼ਾਈਲ ਹਮਲਿਆਂ ਤੋਂ ਪ੍ਰਭਾਵਿਤ ਹੋਈ ਹੈ। ਅਦਾਕਾਰਾ ਨੇ ਹਾਲ ਹੀ ‘ਚ ਨਿਊਯਾਰਕ ਤੋਂ ਮੁੰਬਈ ਲਈ ਉਡਾਣ ਭਰੀ ਸੀ। ਉਸਦੀ ਉਡਾਣ ਦੁਬਈ ‘ਚ ਉਤਰਨ ਵਾਲੀ ਸੀ, ਪਰ ਅਚਾਨਕ ਹੋਏ ਹਮਲਿਆਂ ਨੇ ਉਡਾਣ ਨੂੰ ਮੋੜਨ ਲਈ ਮਜਬੂਰ ਕਰ ਦਿੱਤਾ, ਜਿਸ ਕਾਰਨ ਉਹ ਮਸਕਟ ‘ਚ ਫਸ ਗਈ।

ਅਮੀਸ਼ਾ ਪਟੇਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ, “ਮੈਂ ਨਿਊਯਾਰਕ ਤੋਂ ਐਮੀਰੇਟਸ ‘ਤੇ ਮੁੰਬਈ ਵਾਪਸ ਆ ਰਹੀ ਸੀ। ਜਿਵੇਂ ਹੀ ਅਸੀਂ ਦੁਬਈ ‘ਚ ਉਤਰਨ ਵਾਲੇ ਸੀ, ਤਾਜ਼ਾ ਮਿਜ਼ਾਈਲ ਹਮਲਿਆਂ ਕਾਰਨ ਯੂਏਈ ਦਾ ਹਵਾਈ ਖੇਤਰ ਬੰਦ ਹੋ ਗਿਆ। ਸਾਨੂੰ ਹੁਣ ਮਸਕਟ ਵੱਲ ਮੋੜ ਦਿੱਤਾ ਗਿਆ ਹੈ। ਅਸੀਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਇਹ ਯੁੱਧ ਆਖਰਕਾਰ ਕਦੋਂ ਖਤਮ ਹੋਵੇਗਾ?”

ਜਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ, ਇਜ਼ਰਾਈਲ-ਈਰਾਨ ਯੁੱਧ ਦੇ ਵਿਚਕਾਰ ਈਸ਼ਾ ਗੁਪਤਾ, ਦੀਆ ਮਿਰਜ਼ਾ, ਸੋਨਲ ਚੌਹਾਨ ਅਤੇ ਲਾਰਾ ਦੱਤਾ ਸਮੇਤ ਕਈ ਅਭਿਨੇਤਰੀਆਂ ਦੁਬਈ ‘ਚ ਫਸੀਆਂ ਹੋਈਆਂ ਹਨ।

Read More: UAE ਬੰਦਰਗਾਹ ‘ਤੇ 3 ਭਾਰਤੀ ਜ਼ਖਮੀ, PM ਮੋਦੀ ਨੇ ਕਿਹਾ-“ਇਹ ਸਵੀਕਾਰ ਨਹੀਂ ਕਰਾਂਗੇ”

ਵਿਦੇਸ਼

Scroll to Top