Tatkal tickets

ਦਿੱਲੀ ਤੋਂ ਕਰਨਾਲ ਦਾ ਸਫ਼ਰ ਹੋਵੇਗਾ ਸੌਖਾ, 33 ਹਜ਼ਾਰ ਕਰੋੜ ਦੀ ਲਾਗਤ ਨਾਲ ਬਣੇਗਾ ਨਮੋ ਭਾਰਤ ਰੇਲ ਕੋਰੀਡੋਰ

28 Nov, 2026 : ਦਿੱਲੀ ਅਤੇ ਹਰਿਆਣਾ ਵਿਚਕਾਰ ਆਵਾਜਾਈ ਨੂੰ ਹੋਰ ਬਿਹਤਰ ਬਣਾਉਣ ਲਈ ਨਮੋ ਭਾਰਤ ਰੈਪਿਡ ਰੇਲ ਕੋਰੀਡੋਰ ਪ੍ਰੋਜੈਕਟ ‘ਤੇ ਕੰਮ ਅੱਗੇ ਵਧ ਰਿਹਾ ਹੈ। ਇਸ ਪ੍ਰੋਜੈਕਟ ਨਾਲ ਦਿੱਲੀ, ਸੋਨੀਪਤ, ਪਾਣੀਪਤ ਅਤੇ ਕਰਨਾਲ ਵਿਚਕਾਰ ਸਫ਼ਰ ਕਰਨਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਜਾਵੇਗਾ।

ਸਰਾਏ ਕਾਲੇ ਖਾਨ ਤੋਂ ਕਰਨਾਲ ਤੱਕ ਬਣਨ ਵਾਲੇ ਇਸ ਕੋਰੀਡੋਰ ਦੀ ਲੰਬਾਈ 136.3 ਕਿਲੋਮੀਟਰ ਹੋਵੇਗੀ ਅਤੇ ਇਸ ‘ਤੇ 22 ਸਟੇਸ਼ਨ ਬਣਾਉਣ ਦੀ ਯੋਜਨਾ ਹੈ। ਪ੍ਰੋਜੈਕਟ ‘ਤੇ ਲਗਭਗ 33,051 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ ਅਤੇ ਇਸ ਨੂੰ 2030 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਸ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਦਿੱਲੀ ਤੋਂ ਪਾਣੀਪਤ ਦਾ ਸਫ਼ਰ ਕਰੀਬ 60 ਮਿੰਟ ਅਤੇ ਕਰਨਾਲ ਦਾ ਸਫ਼ਰ ਲਗਭਗ 90 ਮਿੰਟਾਂ ਵਿੱਚ ਤੈਅ ਹੋ ਸਕੇਗਾ। ਇਹ ਕੋਰੀਡੋਰ ਐੱਨ.ਐੱਚ.-44 ਦੇ ਨਾਲ ਬਣਾਇਆ ਜਾਵੇਗਾ, ਜਿਸ ਨਾਲ ਰੋਜ਼ਾਨਾ ਕੰਮ, ਪੜ੍ਹਾਈ ਅਤੇ ਕਾਰੋਬਾਰ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

READ MORE : ਹਰਿਆਣਾ ‘ਚ ਕਲੈਰੀਕਲ ਅਹੁਦਿਆਂ ਦੀ ਹੋਵੇਗੀ ਰਾਜ ਵਿਆਪੀ ਮੈਪਿੰਗ

ਵਿਦੇਸ਼

Scroll to Top