ਚੇਨਈ, 21 ਅਪ੍ਰੈਲ 2026: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਚੇਨਈ ‘ਚ ਕਿਹਾ, “ਇਹ ਏਆਈਏਡੀਐਮਕੇ ਮੈਂਬਰ, ਜੋ ਖੁਦ ਅੰਨਾਦੁਰਾਈ ਦੀ ਫੋਟੋ ਦੀ ਵਰਤੋਂ ਕਰਦੇ ਹਨ, ਨਰਿੰਦਰ ਮੋਦੀ ਨਾਲ ਕਿਵੇਂ ਜੁੜੇ ਹੋ ਸਕਦੇ ਹਨ? ਉਹ (ਮੋਦੀ) ਇੱਕ ਅੱਤਵਾਦੀ ਹੈ।”
ਹਾਲਾਂਕਿ,ਮੱਲਿਕਾਰਜੁਨ ਖੜਗੇ ਨੇ ਬਾਅਦ ‘ਚ ਕਿਹਾ, “ਪ੍ਰਧਾਨ ਮੰਤਰੀ ਮੋਦੀ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਡਰਾ ਰਹੇ ਹਨ। ਮੈਂ ਕਦੇ ਨਹੀਂ ਕਿਹਾ ਕਿ ਉਹ ਇੱਕ ਅੱਤਵਾਦੀ ਹਨ। ਮੇਰਾ ਮਤਲਬ ਹੈ, ਮੋਦੀ ਹਮੇਸ਼ਾ ਧਮਕੀ ਦਿੰਦੇ ਹਨ।”
ਮੋਦੀ ਨੂੰ ਅੱਤਵਾਦੀ ਕਹੇ ਜਾਣ ਦੇ ਸਵਾਲ ਦੇ ਸੰਬੰਧ ‘ਚ ਮੱਲਿਕਾਰਜੁਨ ਖੜਗੇ ਨੇ ਬਾਅਦ ‘ਚ ਕਿਹਾ, “ਪ੍ਰਧਾਨ ਮੰਤਰੀ ਮੋਦੀ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਡਰਾ ਰਹੇ ਹਨ। ਮੈਂ ਕਦੇ ਨਹੀਂ ਕਿਹਾ ਕਿ ਉਹ ਇੱਕ ਅੱਤਵਾਦੀ ਹੈ। ਮੇਰਾ ਮਤਲਬ ਹੈ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ, ਮੋਦੀ ਹਮੇਸ਼ਾ ਧਮਕੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਈਡੀ, ਆਈਟੀ ਅਤੇ ਸੀਬੀਆਈ ਵਰਗੀਆਂ ਸੰਸਥਾਵਾਂ ‘ਤੇ ਉਨ੍ਹਾਂ ਦਾ ਕੰਟਰੋਲ ਹੈ। ਉਹ ਹੱਦਬੰਦੀ ਨੂੰ ਵੀ ਆਪਣੇ ਹੱਥ ‘ਚ ਲੈਣਾ ਚਾਹੁੰਦੇ ਹਨ। ਇਸ ਲਈ ਮੈਂ ਕਹਿ ਰਿਹਾ ਸੀ ਕਿ ਉਹ ਲੋਕਾਂ ਅਤੇ ਪਾਰਟੀਆਂ ਨੂੰ ਡਰਾ ਰਹੇ ਹਨ |
ਦੂਜੇ ਪਾਸੇ ਤਾਮਿਲਨਾਡੂ ਵਿਧਾਨ ਸਭਾ ਦੀਆਂ ਸਾਰੀਆਂ 234 ਸੀਟਾਂ ਅਤੇ ਪੱਛਮੀ ਬੰਗਾਲ ‘ਚ 152 ਸੀਟਾਂ ਦੇ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖਤਮ ਹੋ ਗਿਆ। ਬੰਗਾਲ ‘ਚ ਦੂਜੇ ਪੜਾਅ ਦੀਆਂ ਵੋਟਾਂ 29 ਅਪ੍ਰੈਲ ਨੂੰ ਹੋਣਗੀਆਂ। ਨਤੀਜੇ 4 ਮਈ ਨੂੰ ਐਲਾਨੇ ਜਾਣਗੇ।
ਸਾਲਬੋਨੀ ‘ਚ ਇੱਕ ਰੈਲੀ ‘ਚ ਅਮਿਤ ਸ਼ਾਹ ਨੇ ਕਿਹਾ, “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੇਕਰ ਤੁਸੀਂ ਭਾਜਪਾ ਦੀ ਸਰਕਾਰ ਬਣਾਉਂਦੇ ਹੋ, ਤਾਂ 4 ਮਈ ਤੋਂ ਬਾਅਦ, ਨਾ ਸਿਰਫ਼ ਬੰਗਾਲ ‘ਚ ਸਗੋਂ ਦੇਸ਼ ਭਰ ‘ਚ, ਅਸੀਂ ਹਰ ਘੁਸਪੈਠੀਏ ਨੂੰ ਵਾਪਸ ਭੇਜਾਂਗੇ। ਉਨ੍ਹਾਂ ਕਿਹਾ ਕਿ 4 ਮਈ ਤੋਂ ਬਾਅਦ, ਅਸੀਂ ਹਰ ਗੁੰਡੇ ਨੂੰ ਲੱਭ ਕੇ ਸਲਾਖਾਂ ਪਿੱਛੇ ਸੁੱਟਾਂਗੇ।”
Read More: ਹਰਿਆਣਾ ‘ਚ ਨੋਡਲ ਅਧਿਕਾਰੀ ਵੱਲੋਂ ਜਨਗਣਨਾ 2027 ਲਈ ਸਵੈ-ਗਣਨਾ ਪ੍ਰਕਿਰਿਆ ਪੂਰੀ




