Long Power Cuts Expected

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਲੱਗਣਗੇ ਬਿਜਲੀ ਦੇ ਲੰਬੇ ਕੱਟ, 28 ਤੇ 29 ਨਵੰਬਰ ਨੂੰ ਰਹੇਗੀ ਬੱਤੀ ਗੁੱਲ

27 ਨਵੰਬਰ 2026 : ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ 28 ਅਤੇ 29 ਨਵੰਬਰ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਹ ਕੱਟ ਬਿਜਲੀ ਲਾਈਨਾਂ ਦੀ ਮੁਰੰਮਤ ਅਤੇ ਫੀਡਰਾਂ ਦੇ ਕੰਮ ਕਾਰਨ ਲਗਾਏ ਜਾ ਰਹੇ ਹਨ।

28 ਨਵੰਬਰ ਨੂੰ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ:

ਤਰਨਤਾਰਨ: ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਕਈ ਮੁਹੱਲਿਆਂ ਅਤੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।
ਭਾਦਸੋਂ: ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਕੱਟ ਰਹੇਗਾ।
ਸਮਾਲਸਰ: ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਮਾੜੀ ਮੁਸਤਫ਼ਾ, ਵੈਰੋਕੇ ਅਤੇ ਹੋਰ ਪਿੰਡ ਪ੍ਰਭਾਵਿਤ ਰਹਿਣਗੇ।
ਅਮਲੋਹ: ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਕਈ ਫੀਡਰਾਂ ਅਤੇ ਖੇਤੀਬਾੜੀ ਕੁਨੈਕਸ਼ਨਾਂ ਦੀ ਬਿਜਲੀ ਬੰਦ ਰਹੇਗੀ।

29 ਨਵੰਬਰ ਨੂੰ ਵੀ ਰਹੇਗੀ ਬਿਜਲੀ ਬੰਦ:

ਮਾਨਸਾ:ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਨਵੀਂ ਅਨਾਜ ਮੰਡੀ ਅਤੇ ਤਿੰਨਕੋਨੀ ਗਰਿੱਡ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਜਲਾਲਾਬਾਦ: ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਸ਼ਹਿਰੀ ਅਤੇ ਆਸ-ਪਾਸ ਦੇ ਕਈ ਫੀਡਰਾਂ ਦੀ ਬਿਜਲੀ ਬੰਦ ਰਹੇਗੀ।

ਪਾਵਰਕਾਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਤੋਂ ਹੀ ਆਪਣੇ ਜ਼ਰੂਰੀ ਕੰਮ ਨਿਪਟਾ ਲੈਣ। ਮੁਰੰਮਤ ਦੇ ਕੰਮ ਅਨੁਸਾਰ ਬਿਜਲੀ ਬੰਦ ਰਹਿਣ ਦੇ ਸਮੇਂ ਵਿੱਚ ਬਦਲਾਅ ਵੀ ਹੋ ਸਕਦਾ ਹੈ।

READ MORE : ਰੇਲਵੇ ਦਾ ਯਾਤਰੀਆਂ ਨੂੰ ਤੋਹਫ਼ਾ, ਕਈ ਟ੍ਰੇਨਾਂ ਵਿੱਚ ਵਧਾਏ ਜਾਣਗੇ ਵਾਧੂ ਕੋਚ

 

ਵਿਦੇਸ਼

Scroll to Top