ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਕੋਟਾ ਹਾਸਲ ਕਰਨ ‘ਚ ਰਹੀ ਅਸਫਲ

hockey team

ਚੰਡੀਗ੍ਹੜ, 19 ਜਨਵਰੀ 2024: ਭਾਰਤੀ ਮਹਿਲਾ ਹਾਕੀ ਟੀਮ ਦਾ ਪੈਰਿਸ ਓਲੰਪਿਕ ਖੇਡਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਟੋਕੀਓ ਓਲੰਪਿਕ ‘ਚ ਟਾਪ-4 ‘ਚ ਰਹੀ ਭਾਰਤੀ ਟੀਮ ਓਲੰਪਿਕ ਕੋਟਾ ਹਾਸਲ ਕਰਨ ‘ਚ ਅਸਫਲ ਰਹੀ ਹੈ।

ਸ਼ੁੱਕਰਵਾਰ ਨੂੰ ਭਾਰਤੀ ਟੀਮ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਜਪਾਨ ਨੇ 1-0 ਨਾਲ ਹਰਾ ਦਿੱਤਾ ਸੀ। ਜਾਪਾਨ ਲਈ ਕਾਨਾ ਉਰਤਾ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਖਿਡਾਰੀ ਬਰਾਬਰੀ ਵਾਲਾ ਗੋਲ ਨਹੀਂ ਕਰ ਸਕੇ।

ਇਸ ਟੂਰਨਾਮੈਂਟ ਦੀਆਂ ਟਾਪ-3 ਟੀਮਾਂ ਨੂੰ ਪੈਰਿਸ ਓਲੰਪਿਕ ਦੀਆਂ ਟਿਕਟਾਂ ਮਿਲੀਆਂ ਹਨ। ਇਨ੍ਹਾਂ ਵਿੱਚ ਅਮਰੀਕਾ, ਜਰਮਨੀ ਅਤੇ ਜਪਾਨ ਸ਼ਾਮਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।