Sarpanch monthly salary

ਪੰਜਾਬ ਦੇ ਹਰ ਸਰਪੰਚ ਨੂੰ ਮਿਲੇਗੀ 10,000 ਰੁਪਏ ਮਹੀਨਾ ਤਨਖ਼ਾਹ

ਬਠਿੰਡਾ, 24 ਜੂਨ 2026: Sarpanch Monthly Salary: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਲਈ ਵੱਡਾ ਐਲਾਨ ਕੀਤਾ ਹੈ| ਮੁੱਖ ਮੰਤਰੀ ਨੇ ਬਠਿੰਡਾ ਵਿਖੇ ਸਰਪੰਚ ਮਿਲਣੀ ਮੌਕੇ ਐਲਾਨ ਕੀਤਾ ਹੈ ਕਿ 15 ਅਗਸਤ ਤੋਂ ਪੰਜਾਬ ਦੇ ਹਰ ਸਰਪੰਚ ਨੂੰ 10,000 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ|

ਮੁੱਖ ਮੰਤਰੀ ਨੇ ਸਰਪੰਚ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਲੋਕਤੰਤਰ ਦੀ ਪਹਿਲੀ ਪੌੜੀ ਹੈ, ਸਰਪੰਚ ਰਾਤ ਦਿਨ ਪਿੰਡ ਦੀ ਸੇਵਾ ਕਰਦੇ ਹਨ| ਇਸ ਲਈ ਉਨ੍ਹਾਂ ਲਈ ਇੱਕ ਤਨਖਾਹ ਤਾਂ ਬਣਦੀ ਹੈ| ਹੁਣ ਉਹ ਆਪਣੇ ਪਰਿਵਾਰ ਨਾਲ ਵੀ ਚੰਗੀ ਤਰ੍ਹਾਂ ਰਹਿ ਸਕਣਗੇ ਤੇ ਪਿੰਡ ਦਾ ਵਿਕਾਸ ਵੀ ਹੋਰ ਤੇਜ਼ੀ ਨਾਲ ਕਰਨਗੇ | ਉਨ੍ਹਾਂ ਕਿਹਾ ਕਿ ਜੇਕਰ ਪਿੰਡ ਤਰੱਕੀ ਕਰੇਗਾ ਤਾਂ ਪੰਜਾਬ ਤਰੱਕੀ ਕਰੇਗਾ|

Read More: ਪੰਜਾਬ ਸਰਕਾਰ ਦੀ ‘ਮੇਰੀ ਰਸੋਈ ਸਕੀਮ’ ਸੂਬੇ ਦੇ ਲੱਖਾਂ ਪਰਿਵਾਰਾਂ ਦਾ ਬਣੀ ਸਹਾਰਾ

ਵਿਦੇਸ਼

Scroll to Top