28 Nov, 2026 : ਨਵੰਬਰ ਮਹੀਨਾ ਖਤਮ ਹੋਣ ਦੇ ਨਾਲ ਹੀ 1 ਦਸੰਬਰ 2026 ਤੋਂ ਕਈ ਅਹਿਮ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਅਤੇ ਘਰੇਲੂ ਬਜਟ ‘ਤੇ ਪੈ ਸਕਦਾ ਹੈ। LPG ਸਿਲੰਡਰ ਦੀਆਂ ਕੀਮਤਾਂ, SBI ਕ੍ਰੈਡਿਟ ਕਾਰਡ ਦੀਆਂ ਫੀਸਾਂ, ਕਾਰਾਂ ਦੀਆਂ ਕੀਮਤਾਂ ਅਤੇ GST ਨਿਯਮਾਂ ਵਿੱਚ ਬਦਲਾਅ ਸ਼ਾਮਲ ਹਨ।
LPG ਸਿਲੰਡਰ ਦੀਆਂ ਕੀਮਤਾਂ ਹੋ ਸਕਦੀਆਂ ਹਨ ਤਬਦੀਲ
ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰਾਂ ਅਤੇ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ATF ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਇਸ ਲਈ 1 ਦਸੰਬਰ ਨੂੰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਹੋ ਸਕਦੀਆਂ ਹਨ।
SBI ਕ੍ਰੈਡਿਟ ਕਾਰਡ ਵਰਤਣ ਵਾਲਿਆਂ ਲਈ ਨਵਾਂ ਨਿਯਮ
SBI ਕ੍ਰੈਡਿਟ ਕਾਰਡ ਰਾਹੀਂ ਵੱਡੇ ਖਰਚ ਕਰਨ ਵਾਲਿਆਂ ਨੂੰ ਹੁਣ ਵਾਧੂ ਫੀਸ ਦੇਣੀ ਪੈ ਸਕਦੀ ਹੈ। 30,000 ਰੁਪਏ ਤੋਂ ਵੱਧ ਦੇ ਟਰਾਂਸਪੋਰਟ ਖਰਚ ਅਤੇ 50,000 ਰੁਪਏ ਤੋਂ ਵੱਧ ਦੇ ਫਿਊਲ ਖਰਚ ‘ਤੇ 1 ਫੀਸਦੀ ਵਾਧੂ ਚਾਰਜ ਲੱਗੇਗਾ।
ਟਾਟਾ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ
ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਥੋੜ੍ਹਾ ਵੱਧ ਬਜਟ ਰੱਖਣਾ ਪੈ ਸਕਦਾ ਹੈ। ਟਾਟਾ ਮੋਟਰਜ਼ 1 ਦਸੰਬਰ ਤੋਂ ਆਪਣੀਆਂ ਕਾਰਾਂ ਅਤੇ SUV ਦੀਆਂ ਕੀਮਤਾਂ ਵਿੱਚ 0.5 ਫੀਸਦੀ ਤੱਕ ਵਾਧਾ ਕਰਨ ਜਾ ਰਹੀ ਹੈ। ਇਸ ਦਾ ਅਸਰ ਪੈਟਰੋਲ, ਡੀਜ਼ਲ ਅਤੇ ਇਲੈਕਟ੍ਰਿਕ ਕਾਰਾਂ ‘ਤੇ ਵੀ ਪੈ ਸਕਦਾ ਹੈ।
GST ਰਜਿਸਟ੍ਰੇਸ਼ਨ ਰੱਦ ਕਰਵਾਉਣਾ ਹੋਵੇਗਾ ਵੱਖਰੇ ਤਰੀਕੇ ਨਾਲ
1 ਦਸੰਬਰ ਤੋਂ GST ਰਜਿਸਟ੍ਰੇਸ਼ਨ ਰੱਦ ਕਰਨ ਦੀ ਪ੍ਰਕਿਰਿਆ ਵਿੱਚ ਵੀ ਬਦਲਾਅ ਹੋਵੇਗਾ। ਯੋਗ ਅਰਜ਼ੀਆਂ ਦਾ ਨਿਪਟਾਰਾ GST ਪੋਰਟਲ ਰਾਹੀਂ ਆਨਲਾਈਨ ਕੀਤਾ ਜਾਵੇਗਾ, ਜਦਕਿ ਬਕਾਇਆ ਰਿਟਰਨ ਜਾਂ ਪੈਸੇ ਬਾਕੀ ਹੋਣ ਦੀ ਸਥਿਤੀ ਵਿੱਚ ਮਾਮਲੇ ਦੀ ਜਾਂਚ ਅਧਿਕਾਰੀ ਵੱਲੋਂ ਕੀਤੀ ਜਾਵੇਗੀ।
RBI ਦੀ ਮੀਟਿੰਗ ‘ਤੇ ਰਹੇਗੀ ਨਜ਼ਰ
ਰਿਜ਼ਰਵ ਬੈਂਕ ਆਫ਼ ਇੰਡੀਆ 2 ਤੋਂ 4 ਦਸੰਬਰ ਤੱਕ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਕਰੇਗਾ। ਇਸ ਦੌਰਾਨ ਰੈਪੋ ਰੇਟ ਬਾਰੇ ਫੈਸਲਾ ਲਿਆ ਜਾਵੇਗਾ। ਇਸ ਦਾ ਅਸਰ ਹੋਮ ਲੋਨ, ਕਾਰ ਲੋਨ ਅਤੇ FD ਦੀਆਂ ਵਿਆਜ ਦਰਾਂ ‘ਤੇ ਪੈ ਸਕਦਾ ਹੈ।
ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜ਼ਰੂਰੀ
ਜਿਨ੍ਹਾਂ ਪੈਨਸ਼ਨਰਾਂ ਨੇ 30 ਨਵੰਬਰ ਤੱਕ ਆਪਣਾ ਡਿਜੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਦੀ ਪੈਨਸ਼ਨ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਪੈਨਸ਼ਨਰਾਂ ਨੂੰ ਸਮੇਂ ਸਿਰ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
READ MORE : ਦਿੱਲੀ ਤੋਂ ਕਰਨਾਲ ਦਾ ਸਫ਼ਰ ਹੋਵੇਗਾ ਸੌਖਾ, 33 ਹਜ਼ਾਰ ਕਰੋੜ ਦੀ ਲਾਗਤ ਨਾਲ ਬਣੇਗਾ ਨਮੋ ਭਾਰਤ ਰੇਲ ਕੋਰੀਡੋਰ




