Tatkal tickets

ਰੇਲਵੇ ਦਾ ਯਾਤਰੀਆਂ ਨੂੰ ਤੋਹਫ਼ਾ, ਕਈ ਟ੍ਰੇਨਾਂ ਵਿੱਚ ਵਧਾਏ ਜਾਣਗੇ ਵਾਧੂ ਕੋਚ

27 ਨਵੰਬਰ 2026 : ਰੇਲਵੇ ਨੇ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਕਈ ਟ੍ਰੇਨਾਂ ਵਿੱਚ ਵਾਧੂ ਕੋਚ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, ਛੇਹਰਟਾ-ਵਾਰਾਣਸੀ ਅਤੇ ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਸ਼ਾਮਲ ਹਨ।

ਰੇਲਵੇ ਮੁਤਾਬਕ, ਛੇਹਰਟਾ-ਵਾਰਾਣਸੀ ਐਕਸਪ੍ਰੈਸ ਵਿੱਚ 6 ਦਸੰਬਰ ਤੱਕ ਇੱਕ ਵਾਧੂ ਸਲੀਪਰ ਕੋਚ ਲੱਗੇਗਾ। ਉੱਥੇ ਹੀ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਵਿੱਚ 28 ਤੋਂ 30 ਨਵੰਬਰ ਤੱਕ ਵਾਧੂ ਚੇਅਰ ਕਾਰ ਕੋਚ ਜੋੜਿਆ ਜਾਵੇਗਾ।

ਇਸ ਤੋਂ ਇਲਾਵਾ ਅੰਮ੍ਰਿਤਸਰ-ਅਜਮੇਰ ਟ੍ਰੇਨਾਂ ਵਿੱਚ 3 ਦਸੰਬਰ ਤੋਂ 1 ਜਨਵਰੀ ਤੱਕ ਇੱਕ ਵਾਧੂ AC-3 ਕੋਚ ਲਗਾਇਆ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਸੀਟਾਂ ਮਿਲਣ ਵਿੱਚ ਰਾਹਤ ਮਿਲਣ ਦੀ ਉਮੀਦ ਹੈ।

READ MORE : ਜਲਾਲਾਬਾਦ ‘ਚ ਬੀਤੀ ਦੇਰ ਰਾਤ ਪੁਲਿਸ ਮੁਕਾਬਲਾ, ਕਾਰਵਾਈ ‘ਚ ਮੁਲਜ਼ਮ ਜ਼ਖਮੀ

ਵਿਦੇਸ਼

Scroll to Top