ਅਨਾਜ ਭੰਡਾਰਨ ਗੋਦਾਮ

1 ਦਸੰਬਰ ਤੋਂ GST ਰਜਿਸਟ੍ਰੇਸ਼ਨ ਰੱਦ ਕਰਵਾਉਣਾ ਹੋਵੇਗਾ ਆਸਾਨ, ਸਰਕਾਰ ਨੇ ਬਦਲੇ ਨਿਯਮ

26 ਨਵੰਬਰ 2026 : ਕੇਂਦਰ ਸਰਕਾਰ ਨੇ GST ਰਜਿਸਟ੍ਰੇਸ਼ਨ ਰੱਦ ਕਰਵਾਉਣ ਦੀ ਪ੍ਰਕਿਰਿਆ ਆਸਾਨ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ, ਜੋ 1 ਦਸੰਬਰ 2026 ਤੋਂ ਲਾਗੂ ਹੋਣਗੇ।ਨਵੇਂ ਨਿਯਮਾਂ ਮੁਤਾਬਕ ਯੋਗ ਕਾਰੋਬਾਰੀ GST ਪੋਰਟਲ ਰਾਹੀਂ ਹੀ ਆਪਣੀ ਰਜਿਸਟ੍ਰੇਸ਼ਨ ਰੱਦ ਕਰਵਾ ਸਕਣਗੇ। ਇਸ ਨਾਲ ਦਫ਼ਤਰਾਂ ਦੇ ਚੱਕਰ ਅਤੇ ਕਾਗਜ਼ੀ ਕਾਰਵਾਈ ਘੱਟ ਹੋਵੇਗੀ।

ਹਾਲਾਂਕਿ, ਇਸ ਲਈ ਸਾਰੇ GST ਰਿਟਰਨ ਭਰੇ ਹੋਣੇ ਚਾਹੀਦੇ ਹਨ ਅਤੇ ਕੋਈ ਬਕਾਇਆ ਟੈਕਸ, ਵਿਆਜ, ਲੇਟ ਫੀਸ ਜਾਂ ਜੁਰਮਾਨਾ ਨਹੀਂ ਹੋਣਾ ਚਾਹੀਦਾ। ਸ਼ਰਤਾਂ ਪੂਰੀਆਂ ਨਾ ਹੋਣ ‘ਤੇ ਅਰਜ਼ੀ ਜਾਂਚ ਲਈ ਟੈਕਸ ਅਧਿਕਾਰੀ ਕੋਲ ਭੇਜੀ ਜਾਵੇਗੀ।ਇਸ ਬਦਲਾਅ ਨਾਲ ਖਾਸ ਕਰਕੇ ਛੋਟੇ ਵਪਾਰੀਆਂ ਅਤੇ ਕਾਰੋਬਾਰ ਬੰਦ ਕਰ ਚੁੱਕੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।

READ MORE : ਗੁਜਰਾਤ ਦੇ ਹਾਈਵੇਅ ‘ਤੇ ਭਾਰਤੀ ਫ਼ੌਜ ਨੇ ਰਚਿਆ ਇਤਿਹਾਸ, 4 ਮਾਈਕ੍ਰੋਲਾਈਟ ਜਹਾਜ਼ਾਂ ਦੀ ਸਫ਼ਲ ਲੈਂਡਿੰਗ ਤੇ ਟੇਕ-ਆਫ਼

ਵਿਦੇਸ਼

Scroll to Top