26 ਨਵੰਬਰ 2026: ਭਾਰਤੀ ਫ਼ੌਜ ਦੀ ਟੀਮ ‘ਮਾਊਂਟੇਨ ਈਗਲਜ਼’ ਨੇ ਗੁਜਰਾਤ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਟੀਮ ਨੇ ਅੰਮ੍ਰਿਤਸਰ-ਜਾਮਨਗਰ ਇਕਾਨਮਿਕ ਕੋਰੀਡੋਰ (NH-754A) ‘ਤੇ ਚਾਰ ਮਾਈਕ੍ਰੋਲਾਈਟ ਜਹਾਜ਼ਾਂ ਦੀ ਸਫ਼ਲ ਲੈਂਡਿੰਗ ਅਤੇ ਟੇਕ-ਆਫ਼ ਕਰਵਾਇਆ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਅਭਿਆਸ ਫ਼ੌਜ ਦੇ ‘ਵਿੰਗਜ਼ ਆਫ਼ ਵੈਲੋਰ ਐਂਡ ਯੂਨਿਟੀ ਐਕਸਪੀਡੀਸ਼ਨ’ ਤਹਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਭਾਰਤੀ ਫ਼ੌਜ ਅਤੇ NHAI ਦੇ ਬਿਹਤਰ ਤਾਲਮੇਲ ਨੂੰ ਦਰਸਾਉਂਦੀ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਆਧੁਨਿਕ ਹਾਈਵੇਅ ਲੋੜ ਪੈਣ ‘ਤੇ ਫ਼ੌਜੀ ਕਾਰਵਾਈਆਂ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਵੀ ਵਰਤੇ ਜਾ ਸਕਦੇ ਹਨ। ਗਡਕਰੀ ਨੇ ਇਸ ਸਫ਼ਲ ਅਭਿਆਸ ਲਈ ਫ਼ੌਜ, NHAI ਅਤੇ ਹੋਰ ਸਬੰਧਤ ਏਜੰਸੀਆਂ ਦੀ ਸ਼ਲਾਘਾ ਕੀਤੀ।
READ MORE : ਬੰਗਲਾਦੇਸ਼ ‘ਚ ਪੱਤਰਕਾਰਾਂ ‘ਤੇ ਵਧਿਆ ਸਰਕਾਰੀ ਦਬਾਅ, 26 ਮਹੀਨਿਆਂ ‘ਚ 84 ਗ੍ਰਿਫ਼ਤਾਰ ਤੇ 1,200 ਤੋਂ ਵੱਧ ਦੀ ਗਈ ਨੌਕਰੀ




