ਅਸ਼ਵਨੀ ਘਰ 'ਤੇ ਬੁਲਡੋਜ਼ਰ

ਪਰਵਿੰਦਰ ਝੋਟੇ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, ਮੁਲਜ਼ਮ ਦੇ ਘਰ ‘ਤੇ ਚੱਲਿਆ ਬੁਲਡੋਜ਼ਰ

ਮਾਨਸਾ , 14 ਅਕਤੂਬਰ 2026: ਮੰਗਲਵਾਰ ਨੂੰ ਪੰਜਾਬ ਦੇ ਮਾਨਸਾ ‘ਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਹੁਣ ਮਾਨਸਾ ਪੁਲਿਸ ਮੁਲਜ਼ਮ ਅਸ਼ਵਨੀ ਦਾ ਘਰ ਢਾਹੁਣ ਲਈ ਪਹੁੰਚੀ ਹੈ। ਪੁਲਿਸ ਹੁਣ ਅਸ਼ਵਨੀ ਦੇ ਘਰ ਦੇ ਬੁਲਡੋਜ਼ਰ ਕਾਰਵਾਈ ਕਰਨ ਪਹੁੰਚੀ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਨਾਜਾਇਜ਼ ਉਸਾਰੀ ਸੰਬੰਧੀ ਕੀਤੀ ਜਾ ਰਹੀ ਹੈ। ਇਹ ਸਾਰੀ ਕਾਰਵਾਈ ਐੱਸਐੱਸਪੀ ਮਾਨਸਾ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਦਾ ਕੁਝ ਹਿੱਸਾ ਵੀ ਢਾਹਿਆ ਜਾ ਸਕਦਾ ਹੈ।

ਇਸ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਨੇ ਹੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ, ਐਸਡੀਐਮ ਅਤੇ ਡੀਐਸਪੀ ਨਾਲ ਬੈਠਕ ਬੁਲਾਈ। ਪਰਵਿੰਦਰ ਝੋਟੇ ਦੇ ਕਤਲ ਤੋਂ ਬਾਅਦ, ਪੰਜਾਬ ‘ਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲਿਆਂ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਹੋ ਗਏ ਹਨ।

ਮੰਗਲਵਾਰ ਸਵੇਰੇ ਮਾਨਸਾ ‘ਚ ਕੈਮਿਸਟ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਨੇ ਪਰਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ। ਹਮਲੇ ‘ਚ ਉਨ੍ਹਾਂ ਨਾਲ ਮੌਜੂਦ ਕਈ ਹੋਰ ਲੋਕ ਵੀ ਗੰਭੀਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ, ਘਟਨਾ ਤੋਂ ਪਹਿਲਾਂ ਝੋਠਾ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਸੀ। ਇਸ ਦੌਰਾਨ, ਉਹ ਅਤੇ ਉਸਦੇ ਸਾਥੀ ਇੱਕ ਮੈਡੀਕਲ ਸਟੋਰ ਦੇ ਮਾਲਕ ਨਾਲ ਨਸ਼ਿਆਂ ਬਾਰੇ ਬਹਿਸ ਕਰਦੇ ਦਿਖਾਈ ਦਿੱਤੇ। ਇਸ ਦੌਰਾਨ, ਉਸਨੂੰ ਗੋਲੀ ਮਾਰ ਦਿੱਤੀ ਗਈ।

Read More: ਪਰਵਿੰਦਰ ਝੋਟਾ ਦੇ ਕ.ਤ.ਲ ਮਾਮਲੇ ‘ਚ ਮੁੱਖ ਮੁਲਜ਼ਮ ਦਾ ਸਾਥੀ ਗ੍ਰਿਫ਼ਤਾਰ

ਵਿਦੇਸ਼

Scroll to Top