ਸਪੋਰਟਸ, 13 ਅਕਤੂਬਰ 2026: ICC women Batting Rankings: ਭਾਰਤ ਦੀ ਨਵ-ਨਿਯੁਕਤ ਕਪਤਾਨ ਸਮ੍ਰਿਤੀ ਮੰਧਾਨਾ ਨੇ ਆਈਸੀਸੀ ਵਨਡੇ ਮਹਿਲਾ ਬੱਲੇਬਾਜ਼ੀ ਰੈਂਕਿੰਗ ‘ਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਮੰਗਲਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ‘ਚ ਆਸਟ੍ਰੇਲੀਆ ਦੀ ਐਲਿਸ ਪੈਰੀ ਚੋਟੀ ਦੇ 10 ‘ਚ ਵਾਪਸ ਆ ਗਈ ਹੈ। ਹਾਲ ਹੀ ‘ਚ ਹਰਮਨਪ੍ਰੀਤ ਕੌਰ ਦੀ ਜਗ੍ਹਾ ਕਪਤਾਨ ਬਣਨ ਵਾਲੀ ਮੰਧਾਨਾ 790 ਅੰਕਾਂ ਨਾਲ ਬੱਲੇਬਾਜ਼ੀ ਰੈਂਕਿੰਗ ‘ਚ ਸਿਖਰ ‘ਤੇ ਹੈ। ਹਰਮਨਪ੍ਰੀਤ ਨੌਵੇਂ ਸਥਾਨ ‘ਤੇ ਹੈ।
ਦੀਪਤੀ ਸ਼ਰਮਾ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਇੱਕ ਸਥਾਨ ਖਿਸਕ ਕੇ ਨੌਵੇਂ ਸਥਾਨ ‘ਤੇ ਆ ਗਈ ਹੈ। ਮਹਿਲਾ ਟੀ-20 ਰੈਂਕਿੰਗ ‘ਚ ਸ਼ੇਫਾਲੀ ਵਰਮਾ ਚੌਥੇ, ਮੰਧਾਨਾ ਪੰਜਵੇਂ ਅਤੇ ਹਰਮਨਪ੍ਰੀਤ 10ਵੇਂ ਸਥਾਨ ‘ਤੇ ਹੈ। ਸ਼੍ਰੀਚਰਣੀ ਅਤੇ ਦੀਪਤੀ ਮਹਿਲਾ ਟੀ-20 ਗੇਂਦਬਾਜ਼ੀ ਰੈਂਕਿੰਗ ‘ਚ ਚੋਟੀ ਦੇ ਦੋ ‘ਚ ਹਨ। ਦੀਪਤੀ ਆਲਰਾਉਂਡਰ ਰੈਂਕਿੰਗ ‘ਚ ਚੋਟੀ ਦੇ 10 ‘ਚ ਇਕਲੌਤੀ ਭਾਰਤੀ ਹੈ, ਜੋ ਚੌਥੇ ਸਥਾਨ ‘ਤੇ ਹੈ। ਉਹ ਵਨਡੇ ਆਲਰਾਊਂਡਰ ਰੈਂਕਿੰਗ ‘ਚ ਛੇਵੇਂ ਸਥਾਨ ‘ਤੇ ਹੈ। ਭਾਰਤੀ ਮਹਿਲਾ ਟੀਮ ਟੀ-20 ਅਤੇ ਵਨਡੇ ਟੀਮ ਰੈਂਕਿੰਗ ਦੋਵਾਂ ‘ਚ ਤੀਜੇ ਸਥਾਨ ‘ਤੇ ਹੈ।
Read More: IND ਬਨਾਮ SL: ਦਿੱਲੀ ‘ਚ ਹੀ ਹੋਵੇਗਾ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਵਨਡੇ ਮੈਚ




