ਦਿੱਲੀ, 24 ਫਰਵਰੀ 2026: ਇੰਜਣ ‘ਚ ਖਰਾਬੀ ਕਾਰਨ ਦਿੱਲੀ ਤੋਂ ਲੇਹ ਜਾ ਰਹੀ ਇੱਕ ਉਡਾਣ ਨੂੰ ਵਾਪਸ ਦਿੱਲੀ ਮੋੜ ਦਿੱਤਾ ਗਿਆ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸਪਾਈਸਜੈੱਟ ਦੀ ਲੇਹ ਜਾ ਰਹੀ ਇੱਕ ਉਡਾਣ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਧਾਨੀ ‘ਚ ਸੁਰੱਖਿਅਤ ਉਤਰ ਗਈ। ਫਲਾਈਟ ਨੰਬਰ SG121, ਜਿਸ ‘ਚ ਲਗਭੱਗ 150 ਸਵਾਰੀਆਂ ਸਨ, ਇੱਕ ਬੋਇੰਗ ਜਹਾਜ਼ ਸੀ।
ਬੋਇੰਗ 737 ਜਹਾਜ਼ ਦੇ ਇੰਜਣ ‘ਚ ਚੰਗਿਆੜੀਆਂ ਦੇਖੇ ਜਾਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਦਿੱਲੀ ਤੋਂ ਲੇਹ ਜਾ ਰਹੀ ਉਡਾਣ ਨੂੰ ਤਕਨੀਕੀ ਸਮੱਸਿਆ ਕਾਰਨ ਦਿੱਲੀ ਵਾਪਸ ਜਾਣਾ ਪਿਆ। ਬੁਲਾਰੇ ਦੇ ਮੁਤਾਬਕ ਐਮਰਜੈਂਸੀ ਲੈਂਡਿੰਗ ਤੋਂ ਪਹਿਲਾਂ ਕਾਕਪਿਟ ‘ਚ ਅੱਗ ਲੱਗਣ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ।
ਜਹਾਜ਼ ਦੇ ਸੰਚਾਲਨ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ, ਫਲਾਈਟ ਰਾਡਾਰ 24 ਦੇ ਮੁਤਾਬਕ ਉਡਾਣ ਮੰਗਲਵਾਰ ਸਵੇਰੇ 5:55 ਵਜੇ ਦਿੱਲੀ ਤੋਂ ਲੇਹ ਲਈ ਰਵਾਨਾ ਹੋਣੀ ਸੀ, ਪਰ ਸਵੇਰੇ 6:21 ਵਜੇ ਉਡਾਣ ਭਰੀ। ਐਮਰਜੈਂਸੀ ਲੈਂਡਿੰਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੀਟੀਆਈ ਦੀ ਇੱਕ ਰਿਪੋਰਟ ਦੇ ਮੁਤਾਬਕ ਜਹਾਜ਼ ਦਿੱਲੀ ‘ਚ ਸੁਰੱਖਿਅਤ ਉਤਰਿਆ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।
Read More: Kishtwar Encounter: ਕਿਸ਼ਤਵਾੜ ‘ਚ ਸੁਰੱਖਿਆ ਬਲਾਂ ਵੱਲੋਂ ਇੱਕ ਅੱ.ਤ.ਵਾ.ਦੀ ਢੇਰ, ਐਨਕਾਊਂਟਰ ਜਾਰੀ




