ਚੰਡੀਗੜ੍ਹ, 23 ਫਰਵਰੀ 2026: ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ) ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪਹਿਲ: ਆਈਡੀਆਥਾੱਨ ਫਾਰ ਏ ਸਸਟੇਨੇਬਲ ਫਿਊਚਰ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਨੂੰ ਮਿਨਿਸਟਰੀ ਆਫ ਐਨਵਾਇਰਨਮੈਂਟ, ਫਾਰੇਸਟ ਐਂਡ ਕਲਾਈਮੈਟ ਚੇਂਜ ਵੱਲੋਂ ਸਮਰਥਨ ਪ੍ਰਾਪਤ ਸੀ। ਇਸ ਪ੍ਰੋਗਰਾਮ ਮੌਕੇ ਇੰਜੀਨੀਅਰ ਪ੍ਰਿਤਪਾਲ ਸਿੰਘ, ਕਾਰਜਕਾਰੀ ਨਿਰਦੇਸ਼ਕ, ਪੀਐਸਸੀਐਸਟੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਗੈਸਟ ਆਫ਼ ਆਨਰ, ਡਾ.ਕੇਐਸ ਬਾਥ, ਸੰਯੁਕਤ ਡਾਇਰੈਕਟਰ, ਸਾਇੰਸ ਐਂਡ ਇਨਵਾਇਰਮੈਂਟ ਆਊਟਰੀਚ ਡਿਵੀਜ਼ਨ, ਪੀਐਸਸੀਐਸਟੀ ਵੀ ਸ਼ਾਮਲ ਹੋਏ।ਇਸ ਦੇ ਨਾਲ ਹੀ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਡਾ.ਪਾਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਸਣੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਆਈਡੀਆਥਾੱਨ ‘ਚ ਪੰਜਾਬ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ 100 ਤੋਂ ਵੱਧ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਵਿੱਚੋਂ 28 ਟੀਮਾਂ ਨੂੰ ਇੱਕ ਸਖ਼ਤ ਦੋ ਪੱਧਰੀ ਸਕ੍ਰੀਨਿੰਗ ਪ੍ਰਕਿਰਿਆ ਤੋਂ ਬਾਅਦ ਸ਼ਾਰਟਲਿਸਟ ਕੀਤਾ ਗਿਆ ਤਾਂ ਜੋ ਵਾਤਾਵਰਣ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਆਪਣੇ ਨਵੀਨਤਾਕਾਰੀ ਅਤੇ ਟਿਕਾਊ ਹੱਲ ਪੇਸ਼ ਕੀਤੇ ਜਾ ਸਕਣ।
ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਵਿਚਾਰਾਂ ਦਾ ਮੁਲਾਂਕਣ ਅਕਾਦਮਿਕ ਅਤੇ ਉਦਯੋਗ ਦੇ ਜਿਊਰੀ ਮੈਂਬਰਾਂ ਦੇ ਇੱਕ ਵਿਸ਼ੇਸ਼ ਪੈਨਲ ਵੱਲੋਂ ਕੀਤਾ ਗਿਆ, ਜਿਸ ‘ਚ ਨੋਵੀਕ ਲਾਈਫ ਸਾਇੰਸ ਪ੍ਰਾਈਵੇਟ ਲਿਮਟਿਡ ਦੇ ਐਮਡੀ ਅਤੇ ਸੰਸਥਾਪਕ ਵਿਨੀਤ ਅਰੋੜਾ, ਈਵੋਕਸ ਗਰੁੱਪ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਕੁਲਵਿੰਦਰ ਸਿੰਘ, ਇੰਡ ਸਵਿਫਟ ਲੈਬਾਰਟਰੀਜ਼ ਲਿਮਟਿਡ ਦੇ ਸੀਓਓ ਅਨਿਲ ਅਗਰਵਾਲ, ਨੇਸਲੇ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਚਆਰ ਮੁਖੀ ਆਲੋਕ, ਐਚਆਰ ਮੁਖੀ, ਨੇਸਲੇ ਇੰਡੀਆ ਪ੍ਰਾਈਵੇਟ ਲਿਮਟਿਡ, ਮਨਮੀਤ ਮਾਥੁਰ, ਐਸੋਸੀਏਟ ਡਾਇਰੈਕਟਰ, ਰਿਸਰਚ ਐਂਡ ਹੈਲਥ ਕੰਸਲਟੈਂਸੀ ਕੰਪਨੀ ਅਤੇ ਅੰਕੁਸ਼ ਗਾਵੜੀ, ਮੈਨੇਜਰ (ਆਈਪੀ ਅਤੇ ਟੈਕਨਾਲੋਜੀ ਟ੍ਰਾਂਸਫਰ), ਇੰਡੋਵੇਸ਼ਨ ਸੈਂਟਰ ਚੰਡੀਗੜ੍ਹ, ਏਆਈਸੀਟੀਈ (ਐਮਓਈ) ਸ਼ਾਮਲ ਸਨ।ਇਸ ਦੌਰਾਨ ਅੰਕੁਸ਼ ਗਾਵੜੀ ਨੇ ਵਿਦਾਇਗੀ ਸਮਾਗਮ ‘ਚ ਯੁਕਤੀ ਪੋਰਟਲ ਅਤੇ ਵਿਚਾਰਾਂ ਨੂੰ ਕਿਵੇਂ ਵਧਾਉਣਾ ਹੈ ਬਾਰੇ ਇੱਕ ਸੂਝਵਾਨ ਸੈਸ਼ਨ ਦਿੱਤਾ।
ਸਮਾਪਤੀ ਸਮਾਗਮ ‘ਚ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਕੁੱਲ 1,30,000 ਰੁਪਏ ਤੱਕ ਦੇ ਨਕਦ ਇਨਾਮ ਦਿੱਤੇ। ਇਸ ਮੌਕੇ ‘ਰਿਡੀਊਸ ਸਿੰਗਲ ਯੂਜ਼ ਪਲਾਸਟਿਕ ਐਂਡ ਐਡੋਪਟ ਹੈਲਦੀ ਲਾਈਫਸਟਾਈਲ’ ਸ਼੍ਰੇਣੀ ਦੇ ਜੇਤੂਆਂ ‘ਚ ਟੀਮ ਸਿੰਚਿਤ, ਸੀਈਸੀ-ਸੀਜੀਸੀ ਲਾਂਡਰਾਂ ਤੋਂ ਦੀਪਾਂਸ਼ੂ, ਜਿਸ ਨੇ ਪਹਿਲਾ ਇਨਾਮ ਜਿੱਤਿਆ। ਆਈਐਸਐਫ ਕਾਲਜ ਮੋਗਾ ਤੋਂ ਡੌਲਵੀ ਦੁਆਰਾ ਪੇਸ਼ ਕੀਤਾ ਗਿਆ ‘ਪ੍ਰੋਜੈਕਟ ਪਰਸਨਲ ਰੀਫਿਲ ਕਾਰਡ ਸਿਸਟਮ’ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸੋਨੀਆ ਜਿੰਦਲ, ਰਾਈਜ਼ ਵਿਭਾਗ, ਸੀਜੀਸੀ ਲਾਂਡਰਾਂ ਨੇ ਆਪਣੇ ਪ੍ਰੋਜੈਕਟ ਫੈਬਾਈਟ ਲਈ ਤੀਜਾ ਸਥਾਨ ਪ੍ਰਾਪਤ ਕੀਤਾ।
ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ, ਰੋਪੜ ਤੋਂ ਟਵਿੰਕਲ ਨੇ ਆਪਣੇ ਨਵੀਨ ਉਪਰਾਲੇ ‘ਪਰਾਲੀ ਟੂ ਪੈਕੇਜਿੰਗ’ ਲਈ ਕਾੱਨਸੋਲੇਸ਼ਨ ਇਨਾਮ ਮਿਲਿਆ। ਰਿਡੀਊਸ ਵੇਸਟ ਐਂਡ ਸੇਵ ਐਨਰਜੀ’ਸ਼੍ਰੇਣੀ ਦੇ ਜੇਤੂਆਂ ‘ਚ ਸੀਸੀਟੀ, ਸੀਜੀਸੀ ਲਾਂਡਰਾਂ ਤੋਂ ਟੀਮ ਮੈਰੀਟੈਗ ਨੇ ਆਪਣੇ ਫਲੋਰਲ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਈ ਪਹਿਲਾ ਇਨਾਮ ਪ੍ਰਾਪਤ ਕੀਤਾ। ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਸ਼ਨਪ੍ਰੀਤ ਅਤੇ ਗੁਰਜੋਤ ਕੌਰ ਨੇ ‘ਬਾਇਓਫਿਲਟਰ ਤਕਨਾਲੋਜੀ ਨਾਲ ਟਿਕਾਊ ਵਾਸ਼ਿੰਗ ਮਸ਼ੀਨਾਂ’ਦੇ ਵਿਚਾਰ ਲਈ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਦੀਪਾਂਸ਼ੀ ਸ਼ਰਮਾ ਨੇ ‘ਮਾਈਕੋ ਮੇਜ਼ਿੰਗ ਸਿਰਲੇਖ ਵਾਲੇ ਆਪਣੇ ਨਵੀਨਤਾਕਾਰੀ ਪੈਕੇਜਿੰਗ ਉਤਪਾਦ ਵਿਚਾਰ ਲਈ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਸੀਸੀਟੀ, ਸੀਜੀਸੀ ਲਾਂਡਰਾਂ ਦੀ ਨਵਜੋਤ ਕੌਰ ਨੂੰ ਕਣਕ ਦੀ ਪਰਾਲੀ ਤੋਂ ਟਿਕਾਊ ਪਾਈਜ਼ੋਇਲੈਕਟ੍ਰਿਕ ਊਰਜਾ (ਸਸਟੇਨੇਬਲ ਪਾਈਜ਼ੋਇਲੈਕਟ੍ਰਿਕ ਐਨਰਜੀ ਫਰੋਮ ਵਹੀਟ ਸਟ੍ਰਾਅ )ਸਿਰਲੇਖ ਵਾਲੇ ਉਸ ਦੇ ਪ੍ਰੋਜੈਕਟ ਲਈ ਕਾੱਨਸੋਲੇਸ਼ਨ ਪੁਰਸਕਾਰ ਮਿਲਿਆ। ਜਿਊਰੀ ਮੈਂਬਰਾਂ ਨੇ ਭਾਗੀਦਾਰਾਂ ਵੱਲੋਂ ਪੇਸ਼ ਕੀਤੇ ਵਿਚਾਰਾਂ ਦੀ ਮੌਲਿਕਤਾ (ਓਰੀਜਨੈਲਿਟੀ), ਵਿਵਹਾਰਕਤਾ (ਫੀਜ਼ੀਬਿਲਟੀ) ਅਤੇ ਵਾਤਾਵਰਣਿਕ ਪ੍ਰਭਾਵ ਦੀ ਸ਼ਲਾਘਾ ਕੀਤੀ। ਇਸ ਪਹਿਲ ਆਈਡੀਆਥਾੱਨ ਨੇ ਵਿਦਿਆਰਥੀਆਂ ਲਈ ਟਿਕਾਊ ਵਿਕਾਸ, ਉੱਦਮਤਾ ਅਤੇ ਨਵੀਨਤਾ ਪ੍ਰਤੀ ਆਪਣੀ ਸਿਰਜਣਾਤਮਕਤਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਗਤੀਸ਼ੀਲ ਮੰਚ ਵਜੋਂ ਕੰਮ ਕੀਤਾ।
Read More: ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦਾ ਸਾਹਿਤਕ ਬਰੋਸ਼ਰ ਜਾਰੀ




