11 ਫਰਵਰੀ 2025: ਸੀਆਰਪੀਐਫ ਅਧਿਕਾਰੀ ਪੂਨਮ ਗੁਪਤਾ ਬੁੱਧਵਾਰ (12 ਫਰਵਰੀ, 2025) ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਨ੍ਹਾਂ ਦਾ ਵਿਆਹ ਕੋਈ ਆਮ ਵਿਆਹ ਨਹੀਂ ਹੋਵੇਗਾ। ਇਹ ਇੱਕ ਇਤਿਹਾਸਕ ਵਿਆਹ ਹੋਵੇਗਾ, ਜਿਸ ਨੂੰ ਪੂਰਾ ਭਾਰਤ ਯਾਦ ਰੱਖੇਗਾ ਕਿਉਂਕਿ ਉਨ੍ਹਾਂ ਦਾ ਵਿਆਹ ਰਾਸ਼ਟਰਪਤੀ ਭਵਨ (Rashtrapati Bhavan) ਵਿੱਚ ਹੋਣ ਜਾ ਰਿਹਾ ਹੈ। ਇਹ ਉਹੀ ਪੂਨਮ ਗੁਪਤਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਮਾਂਡੋ ਦੱਸਿਆ ਗਿਆ ਸੀ। ਉਹ ਪੀਐਮ ਮੋਦੀ ਦੇ ਨਾਲ ਘੁੰਮਦੀ ਨਜ਼ਰ ਆਈ ਅਤੇ ਚਰਚਾ ਸੀ ਕਿ ਉਹ ਪੀਐਮ ਮੋਦੀ ਦੀ (pm modi) ਮਹਿਲਾ ਕਮਾਂਡੋ ਹੈ।
ਪੂਨਮ ਗੁਪਤਾ ਦੇਸ਼ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਰਾਸ਼ਟਰਪਤੀ ਭਵਨ ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝਣ ਜਾ ਰਹੀ ਹੈ। ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀਆਂ ਦਾ ਰਾਸ਼ਟਰਪਤੀ ਭਵਨ ‘ਚ ਸਵਾਗਤ ਕੀਤਾ ਗਿਆ ਹੈ ਪਰ ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਰਾਸ਼ਟਰਪਤੀ ਭਵਨ ‘ਚ ਵਿਆਹ ਦਾ ਆਯੋਜਨ ਕੀਤਾ ਜਾਵੇਗਾ। ਪੂਨਮ ਗੁਪਤਾ ਦੇ ਵਿਆਹ ਸਮਾਰੋਹ ‘ਚ ਸਿਰਫ ਕਰੀਬੀ ਪਰਿਵਾਰ ਹੀ ਸ਼ਾਮਲ ਹੋਣਗੇ।
ਪੂਨਮ ਗੁਪਤਾ ਦਾ ਵਿਆਹ ਰਾਸ਼ਟਰਪਤੀ ਭਵਨ ਸਥਿਤ ਮਦਰ ਟੈਰੇਸਾ ਕੰਪਲੈਕਸ ‘ਚ ਆਯੋਜਿਤ ਕੀਤਾ ਜਾਵੇਗਾ। ਹੁਣ ਹਰ ਕਿਸੇ ਦੇ ਮਨ ‘ਚ ਸਵਾਲ ਹੈ ਕਿ ਉਨ੍ਹਾਂ ਦਾ ਵਿਆਹ ਰਾਸ਼ਟਰਪਤੀ ਭਵਨ ‘ਚ ਕਿਉਂ ਕਰਵਾਇਆ ਜਾ ਰਿਹਾ ਹੈ ਅਤੇ ਪੂਨਮ ਗੁਪਤਾ ਨੂੰ ਇਸ ਦੀ ਇਜਾਜ਼ਤ ਕਿਵੇਂ ਮਿਲੀ, ਪੂਨਮ ਗੁਪਤਾ (poonam gupta) ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਾਹਮਣੇ ਰਾਸ਼ਟਰਪਤੀ ਭਵਨ ‘ਚ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਇਸ ਲਈ ਬੇਨਤੀ ਕੀਤੀ ਸੀ। ਰਾਸ਼ਟਰਪਤੀ ਮੁਰਮੂ ਨੇ ਪੂਨਮ ਗੁਪਤਾ ਦੀ ਪੇਸ਼ੇਵਰਤਾ, ਸਮਰਪਣ ਅਤੇ ਦੇਸ਼ ਦੀ ਸੇਵਾ ਪ੍ਰਤੀ ਸਮਰਪਣ ਅਤੇ ਸੀਆਰਪੀਐਫ ਵਿੱਚ ਉਸਦੀ ਨੌਕਰੀ ਨੂੰ ਦੇਖਦੇ ਹੋਏ ਉਸਦੀ ਬੇਨਤੀ ਨੂੰ ਸਵੀਕਾਰ ਕਰ ਲਿਆ।
Who is Poonam Gupta: ਕੌਣ ਹੈ ਪੂਨਮ ਗੁਪਤਾ?
ਦੁਲਹਨ ਬਣਨ ਜਾ ਰਹੀ ਪੂਨਮ ਗੁਪਤਾ ਸੀਆਰਪੀਐਫ ਦੀ ਸਹਾਇਕ ਮਹਿਲਾ ਕਮਾਂਡੋ ਹੈ ਅਤੇ ਮੌਜੂਦਾ ਸਮੇਂ ਵਿੱਚ ਰਾਸ਼ਟਰਪਤੀ ਭਵਨ ਵਿੱਚ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਵਜੋਂ ਤਾਇਨਾਤ ਹੈ। ਉਸਨੇ 74ਵੇਂ ਗਣਤੰਤਰ ਦਿਵਸ ਪਰੇਡ ਵਿੱਚ ਮਹਿਲਾ ਦਲ ਦੀ ਅਗਵਾਈ ਕਰਕੇ ਆਪਣੀ ਮਜ਼ਬੂਤ ਅਗਵਾਈ ਅਤੇ ਭੂਮਿਕਾ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਪੂਨਮ ਗੁਪਤਾ ਦਾ ਵਿਆਹ ਸੀਆਰਪੀਐਫ ਵਿੱਚ ਅਸਿਸਟੈਂਟ ਕਮਾਂਡੈਂਟ ਅਵਨਾਸ਼ ਕੁਮਾਰ ਨਾਲ ਹੋਣ ਜਾ ਰਿਹਾ ਹੈ। ਉਸਦੀ ਪੋਸਟਿੰਗ ਜੰਮੂ-ਕਸ਼ਮੀਰ ਵਿੱਚ ਹੈ।
ਪੂਨਮ ਗੁਪਤਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਰਹਿਣ ਵਾਲੀ ਹੈ ਅਤੇ ਉਹ ਪੜ੍ਹਾਈ ਵਿੱਚ ਹਮੇਸ਼ਾ ਚੰਗੀ ਰਹੀ ਹੈ। ਉਸ ਕੋਲ ਗਣਿਤ ਵਿੱਚ ਡਿਗਰੀ ਹੈ ਅਤੇ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਹੈ। ਇਸ ਤੋਂ ਇਲਾਵਾ ਉਸ ਨੇ ਜੀਵਾਜੀ ਯੂਨੀਵਰਸਿਟੀ, ਗਵਾਲੀਅਰ ਤੋਂ ਬੀ.ਐੱਡ ਵੀ ਕੀਤੀ ਹੈ। 2018 ਵਿੱਚ, ਪੂਨਮ ਗੁਪਤਾ ਨੇ UPSC CAPF ਵਿੱਚ 81ਵਾਂ ਰੈਂਕ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਹ ਸੀਆਰਪੀਐਫ ਵਿੱਚ ਅਸਿਸਟੈਂਟ ਕਮਾਂਡੈਂਟ ਵਜੋਂ ਤਾਇਨਾਤ ਹੋ ਗਈ। ਰਾਸ਼ਟਰਪਤੀ ਭਵਨ ‘ਚ ਤਾਇਨਾਤੀ ਤੋਂ ਪਹਿਲਾਂ ਉਹ ਬਿਹਾਰ ਦੇ ਨਕਸਲ ਪ੍ਰਭਾਵਿਤ ਇਲਾਕੇ ‘ਚ ਤਾਇਨਾਤ ਸੀ।
Read More: ਸੈਲਾਨੀਆਂ ਲਈ ਖੁੱਲ੍ਹਣ ਜਾ ਰਿਹੈ ਰਾਸ਼ਟਰਪਤੀ ਭਵਨ, ਇੰਝ ਕਰੋ ਬੁਕਿੰਗ