ਪਾਣੀ-ਪੀਣ ਆਏ ਬੇਜ਼ੁਬਾਨ ‘ਤੇ ਢਾਹਿਆ ਕਹਿਰ, ਬੜੀ ਹੀ ਬੇਰਹਿਮੀ ਨਾਲ ਜਾ.ਨੋਂ ਮਾਰ ਮੁਕਾਇਆ

5 ਨਵੰਬਰ 2024:  ਦਿਨੋ -ਦਿਨ ਇਨਸਾਨੀਅਤ ਸ਼ਰਮਸਾਰ ਹੁੰਦੀ ਨਜਰ ਆ ਰਹੀ ਹੈ, ਜਿਥੇ ਪਹਿਲਾਂ ਜਾਨਵਰਾਂ (animals) ਨੂੰ ਦਾਣਾ-ਪਾਣੀ ਪਾ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ ਉਥੇ ਹੀ ਹੁਣ ਹਨ ਬੇਜ਼ੁਬਾਨਾ ਤੇ ਕਹਿਰ ਢਾਹਿਆ ਜਾ ਰਿਹਾ ਹੈ| ਦੱਸ ਦੇਈਏ ਕਿ ਅਜਿਹਾ ਹੀ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਬੇਜ਼ੁਬਾਨ ਗਾਂ ਨੂੰ ਮਾਰਿਆ ਜਾਂਦਾ ਹੈ, ਦੱਸ ਦੇਈਏ ਕਿ ਇਕ ਸ਼ਖ਼ਸ ਦੇ ਪਲਾਟ ਦੇ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਥੇ ਗਊ ਮਾਤਾ ਪਾਣੀ ਪੀਣ ਆ ਜਾਂਦੀ ਹੈ, ਪਰ ਇਹ ਚੀਜ਼ ਵਿਅਕਤੀ ਨੂੰ ਬਰਦਾਸ਼ ਨਹੀਂ ਹੁੰਦੀ ਹੈ, ਉਹ ਡੰਡਾ ਚੁੱਕ ਗਊ ਦੇ ਮਾਰਦਾ ਹੈ ਤੇ ਗਊ ਦੀ ਉਥੇ ਹੀ ਮੌਤ (died) ਹੋ ਜਾਂਦੀ ਹੈ|

ਉਥੇ ਹੀ ਨੇੜੇ ਮੌਜ਼ੂਦ ਮਹੁੱਲਾ ਨਿਵਾਸੀਆਂ ਦੇ ਵਲੋਂ ਇਸਦਾ ਵਿਰੋਧ ਕੀਤਾ ਜਾਂਦਾ ਹੈ, ਉਥੇ ਮੌਜ਼ੂਦ ਇਕ ਔਰਤ ਨੇ ਦੱਸਿਆ ਕਿ ਉਹ ਨੇੜੇ ਦੀ ਦੁਕਾਨ ਤੋਂ ਸਮਾਨ ਖਰੀਦ ਰਹੀ ਸੀ, ਤਦੀ ਉਸ ਬੇਰਹਿਮ ਵਿਅਕਤੀ ਵਲੋਂ ਗਊ ਮਾਤਾ ਦੀ ਕੁੱਟਮਾਰ ਕੀਤੀ ਜਾਂਦੀ ਹੈ, ਜਿਥੇ ਗਾਂ ਦੀ ਮੌਤ ਹੋ ਜਾਂਦੀ ਹੈ|

ਉਥੇ ਹੀ ਮਹੁੱਲਾ ਨਿਵਾਸੀਆਂ ਦੇ ਵਲੋਂ ਇਸ ਸਾਰੀ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ, ਤੇ ਪੁਲਿਸ ਵਲੋਂ ਗਾਂ ਦੀ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਤੇ ਅਗਲੇਰੀ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਲਦ ਹੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕਰ ਦੋਸ਼ੀ ਖਿਲਾਫ ਬਣਦੀ ਕਾਰਵਾਈ ਕਰੇਗੀ|

Scroll to Top