ਕੈਨੇਡਾ

ਕੈਨੇਡਾ ‘ਚ ਵਰਕ ਪਰਮਿਟਾਂ ‘ਤੇ ਕੰਮ ਕਰ ਰਹੇ 33 ਹਜ਼ਾਰ ਕਾਮਿਆਂ ਨੂੰ ਮਿਲੇਗੀ ਪੀਆਰ

ਕੈਨੇਡਾ , 05 ਮਈ 2026: ਕੈਨੇਡਾ ‘ਚ ਲੰਬੇ ਸਮੇਂ ਦੇ ਵਰਕ ਪਰਮਿਟਾਂ ‘ਤੇ ਰਹਿਣ ਵਾਲੇ ਲੋਕਾਂ ਨੂੰ ਸਥਾਈ ਨਾਗਰਿਕਤਾ ਮਿਲਣ ਵਾਲੀ ਹੈ। ਕੈਨੇਡੀਅਨ ਸਰਕਾਰ ਨੇ ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ ਦੇ ਤਹਿਤ ਦੇਸ਼ ਵਿੱਚ ਪਹਿਲਾਂ ਤੋਂ ਰਹਿ ਰਹੇ 33,000 ਕਾਮਿਆਂ ਨੂੰ ਪਰਮਾਨੈਂਟ ਰੇਜ਼ੀਡੈਂਸ (permanent residency) ਦੇਣ ਦਾ ਫੈਸਲਾ ਕੀਤਾ ਹੈ।

ਇਹ ਫੈਸਲਾ ਉਨ੍ਹਾਂ ਲੋਕਾਂ ਲਈ ਹੈ ਜੋ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ‘ਚ ਰਹਿ ਕੇ ਕੈਨੇਡਾ ਦੀ ਆਰਥਿਕਤਾ ‘ਚ ਯੋਗਦਾਨ ਪਾ ਰਹੇ ਹਨ। ਕੈਨੇਡਾ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਨਤੀਜੇ ਵਜੋਂ, ਸਰਕਾਰ ਨੇ ਪੇਂਡੂ ਅਤੇ ਛੋਟੇ ਕਸਬਿਆਂ ‘ਚ ਕੰਮ ਕਰਨ ਵਾਲਿਆਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਹੈ।

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ, ਲੀਨਾ ਮੇਟਲੇਜ-ਡਿਆਬ ਨੇ ਐਲਾਨ ਕੀਤਾ ਹੈ ਕਿ, ਬਜਟ 2025 ‘ਚ ਕੀਤੇ ਵਾਅਦੇ ਮੁਤਾਬਕ ਹੁਣ ਵਰਕ ਪਰਮਿਟਾਂ ‘ਤੇ ਕੰਮ ਕਰਨ ਵਾਲਿਆਂ ਨੂੰ PR ਤੇਜ਼ੀ ਨਾਲ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਦਾ ਟੀਚਾ 2026 ‘ਚ ਘੱਟੋ-ਘੱਟ 20,000 ਕਾਮਿਆਂ ਨੂੰ ਪੀਆਰ ਦੇਣ ਦਾ ਹੈ, ਬਾਕੀ ਪ੍ਰਕਿਰਿਆ 2027 ‘ਚ ਪੂਰੀ ਹੋ ਜਾਵੇਗੀ।

ਕੈਨੇਡਾ ਦੀ ਮੰਤਰੀ ਨੇ ਕਿਹਾ ਕਿ 2026 ਦੇ ਪਹਿਲੇ ਦੋ ਮਹੀਨਿਆਂ (ਜਨਵਰੀ-ਫਰਵਰੀ) ‘ਚ ਇਸ ਸਕੀਮ ਤਹਿਤ 3,600 ਜਣਿਆਂ ਨੂੰ ਪਹਿਲਾਂ ਹੀ ਸਥਾਈ ਨਿਵਾਸ ਪ੍ਰਾਪਤ ਹੋ ਚੁੱਕਾ ਹੈ। ਕੈਨੇਡੀਅਨ ਸਰਕਾਰ ਦੀ ਇਸ ਨੀਤੀ ਦਾ ਸਭ ਤੋਂ ਵੱਧ ਲਾਭ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਲੰਬੇ ਸਮੇਂ ਦੇ ਵਰਕ ਪਰਮਿਟਾਂ ‘ਤੇ ਕੈਨੇਡਾ ‘ਚ ਰਹੇ ਹਨ ਅਤੇ ਆਪਣੇ ਪੀਆਰ ਦੀ ਉਡੀਕ ਕਰ ਰਹੇ ਹਨ।

Read More: ਮਿਜ਼ਾਈਲ ਹ.ਮ.ਲਿਆਂ ਕਾਰਨ ਅਦਾਕਾਰਾ ਅਮੀਸ਼ਾ ਪਟੇਲ ਦੁਬਈ ‘ਚ ਫਸੀ

ਵਿਦੇਸ਼

Scroll to Top