ਮਹਿਲਾ ਪ੍ਰੀਮੀਅਰ ਲੀਗ 2026

WPL 2027: ਮਹਿਲਾ ਪ੍ਰੀਮੀਅਰ ਲੀਗ ਦੇ 5ਵੇਂ ਸੀਜ਼ਨ ਦਾ ਐਲਾਨ, ਅਕਤੂਬਰ ‘ਚ ਖਿਡਾਰੀਆਂ ਦੀ ਨਿਲਾਮੀ

ਸਪੋਰਟਸ, 16 ਸਤੰਬਰ 2026: ਮਹਿਲਾ ਪ੍ਰੀਮੀਅਰ ਲੀਗ 2027: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਪ੍ਰੀਮੀਅਰ ਲੀਗ (WPL 2027) ਦਾ ਪੰਜਵਾਂ ਸੀਜ਼ਨ 14 ਜਨਵਰੀ ਤੋਂ 7 ਫਰਵਰੀ, 2027 ਤੱਕ ਖੇਡਿਆ ਜਾਵੇਗਾ। ਇਸਦੇ ਨਾਲ ਹੀ ਖਿਡਾਰੀਆਂ ਦੀ ਨਿਲਾਮੀ 28 ਅਕਤੂਬਰ ਨੂੰ ਕੋਚੀ ‘ਚ ਹੋਵੇਗੀ। ਹਾਲਾਂਕਿ, ਬੀਸੀਸੀਆਈ ਨੇ ਅਜੇ ਤੱਕ ਮਹਿਲਾ ਪ੍ਰੀਮੀਅਰ ਲੀਗ ਲਈ ਮੇਜ਼ਬਾਨ ਸ਼ਹਿਰਾਂ ਦਾ ਖੁਲਾਸਾ ਨਹੀਂ ਕੀਤਾ ਹੈ।

ਇੱਕ ਬਿਆਨ ‘ਚ ਬੀਸੀਸੀਆਈ ਨੇ ਕਿਹਾ, “ਮਹਿਲਾ ਕ੍ਰਿਕਟ ‘ਚ ਸਭ ਤੋਂ ਵੱਡੀ T20 ਲੀਗ ਦੇ ਰੂਪ ‘ਚ ਮਹਿਲਾ ਪ੍ਰੀਮੀਅਰ ਲੀਗ ਨੇ ਆਪਣੇ ਆਪ ਨੂੰ ਖੇਡ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਸਥਾਪਿਤ ਕੀਤਾ ਹੈ। ਇਹ ਭਾਰਤ ਅਤੇ ਦੁਨੀਆ ਭਰ ਦੀਆਂ ਚੋਟੀ ਦੀ ਖਿਡਾਰਨਾਂ ਨੂੰ ਇਕੱਠਾ ਕਰਦਾ ਹੈ ਅਤੇ ਉੱਭਰ ਰਹੇ ਪ੍ਰਤਿਭਾ ਨੂੰ ਉੱਚ ਪੱਧਰ ‘ਤੇ ਪ੍ਰਦਰਸ਼ਨ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।”

ਖਿਡਾਰੀਆਂ ਨੂੰ ਰਿਟੇਨਸ਼ਨ ਲਈ ਆਖਰੀ ਤਾਰੀਖ਼

ਖਿਡਾਰੀਆਂ ਰਿਟੇਨਸ਼ਨ ਲਈ ਆਖਰੀ ਤਾਰੀਖ਼ 28 ਸਤੰਬਰ ਨਿਰਧਾਰਤ ਕੀਤੀ ਗਈ ਹੈ। ਬੀਸੀਸੀਆਈ ਨੇ ਕਿਹਾ ਕਿ ਪੰਜ ਫ੍ਰੈਂਚਾਇਜ਼ੀ ਨੂੰ ਆਪਣੀਆਂ ਮੌਜੂਦਾ ਟੀਮਾਂ ਨੂੰ ਬਰਕਰਾਰ ਰੱਖਣ ਅਤੇ ਆਉਣ ਵਾਲੇ ਸੀਜ਼ਨ ਲਈ ਆਪਣੀ ਟੀਮ ਸੰਜੋਗਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਮੌਕਾ ਮਿਲੇਗਾ।

2026 ‘ਚ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਆਪਣਾ ਦੂਜਾ ਮਹਿਲਾ ਪ੍ਰੀਮੀਅਰ ਲੀਗ ਖਿਤਾਬ ਜਿੱਤਿਆ। ਇਹ ਮੈਚ ਨਵੀਂ ਮੁੰਬਈ ਅਤੇ ਬੜੌਦਾ ‘ਚ ਹੋਏ ਸਨ। ਮਹਿਲਾ ਲੀਗ ਦਾ ਪਹਿਲਾ ਐਡੀਸ਼ਨ 2023 ‘ਚ ਖੇਡਿਆ ਗਿਆ ਸੀ। ਹੁਣ ਤੱਕ, ਮੁੰਬਈ ਇੰਡੀਅਨਜ਼ ਅਤੇ RCB ਦੋ-ਦੋ ਵਾਰ ਖਿਤਾਬ ਜਿੱਤ ਚੁੱਕੇ ਹਨ।

Read More: ਏਸ਼ੀਆਈ ਖੇਡਾਂ ਲਈ ਵਰੁਣ ਚੱਕਰਵਰਤੀ ਭਾਰਤੀ ਟੀਮ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ

ਵਿਦੇਸ਼

Scroll to Top