Varun Chakravarthy Ruled Out

ਏਸ਼ੀਆਈ ਖੇਡਾਂ ਲਈ ਵਰੁਣ ਚੱਕਰਵਰਤੀ ਭਾਰਤੀ ਟੀਮ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ

ਸਪੋਰਟਸ, 16 ਸਤੰਬਰ 2026: Varun Chakravarthy Ruled Out: ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਵਰੁਣ ਚੱਕਰਵਰਤੀ ਅਫਗਾਨਿਸਤਾਨ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਹ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਵਰੁਣ ਨੂੰ ਹੁਣ 2026 ਦੀਆਂ ਏਸ਼ੀਆਈ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ ਤੋਂ ਵੀ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ, 22 ਸਾਲਾ ਉੱਤਰ ਪ੍ਰਦੇਸ਼ ਦੇ ਸਪਿਨਰ ਵਿਪ੍ਰਜ ਨਿਗਮ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਵਿਪ੍ਰਜ ਨਿਗਮ ਨੂੰ ਵਰੁਣ ਚੱਕਰਵਰਤੀ ਦੀ ਜਗ੍ਹਾ ਮਿਲਿਆ ਮੌਕਾ

ਦੱਸਿਆ ਜਾ ਰਿਹਾ ਹੈ ਕਿ ਵਰੁਣ ਚੱਕਰਵਰਤੀ ਨੂੰ ਅਣਮਿੱਥੇ ਸਮੇਂ ਲਈ ਬਾਹਰ ਕਰ ਦਿੱਤਾ ਗਿਆ ਹੈ। ਵਰੁਣ ਨੂੰ ਬਾਹਰ ਕਰਨ ਤੋਂ ਬਾਅਦ, ਚੋਣਕਾਰਾਂ ਕੋਲ ਦੋ ਵਿਕਲਪ ਵਿਪ੍ਰਜ ਨਿਗਮ ਅਤੇ ਕੁਲਦੀਪ ਯਾਦਵ ਸੀ, ਪਰ ਵਿਪ੍ਰਜ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ, ਕਿਉਂਕਿ ਕੁਲਦੀਪ ਯਾਦਵ ਇਸ ਮਹੀਨੇ ਦੇ ਅੰਤ ‘ਚ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਖੇਡਣਗੇ।

22 ਸਾਲਾ ਵਿਪ੍ਰਜ ਨਿਗਮ, ਜੋ ਕਿ ਆਈਪੀਐਲ ‘ਚ ਦਿੱਲੀ ਕੈਪੀਟਲਜ਼ ਲਈ ਖੇਡਦਾ ਹੈ, ਉਨ੍ਹਾਂ ਨੇ ਹੁਣ ਤੱਕ 19 ਮੈਚ ਖੇਡੇ ਹਨ, 13 ਵਿਕਟਾਂ ਲਈਆਂ ਹਨ ਅਤੇ ਆਪਣੀ ਬੱਲੇਬਾਜ਼ੀ ਦੀ ਮੁਹਾਰਤ ਵੀ ਦਿਖਾਈ ਹੈ। ਉਨ੍ਹਾਂ ਨੇ ਆਪਣੇ ਆਈਪੀਐਲ ਕਰੀਅਰ ‘ਚ ਲਗਭਗ 176 ਦੇ ਸਟ੍ਰਾਈਕ ਰੇਟ ਨਾਲ ਸਕੋਰ ਕੀਤਾ ਹੈ। ਏਸ਼ੀਅਨ ਖੇਡਾਂ ‘ਚ ਪੁਰਸ਼ ਕ੍ਰਿਕਟ ਮੁਕਾਬਲਾ 14 ਸਤੰਬਰ ਨੂੰ ਸ਼ੁਰੂ ਹੋ ਰਿਹਾ ਹੈ, ਅਤੇ ਭਾਰਤ ਆਪਣੀ ਮੁਹਿੰਮ ਕੁਆਰਟਰ-ਫਾਈਨਲ ਪੜਾਅ ਤੋਂ ਸ਼ੁਰੂ ਕਰੇਗਾ।

Read More: ਏਸ਼ੀਆ ਕੱਪ ਫਾਈਨਲ ‘ਚ ਦੁਲਾਨੀ ਨੂੰ ਬਾਹਰ ਭੇਜਣ ਦੇ ਇਸ਼ਾਰੇ ਲਈ ਕ੍ਰਾਂਤੀ ਗੌੜ ਨੂੰ ਮਿਲੀ ਸਜ਼ਾ

ਵਿਦੇਸ਼

Scroll to Top