ਨਵੀਂ ਦਿੱਲੀ, 24 ਅਪ੍ਰੈਲ 2023 (ਦਵਿੰਦਰ ਸਿੰਘ): ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅਤੇ ਸੰਨ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ 5k ਵਿਸਾਖੀ ਮੈਰਾਥਨ ਦੌੜ (Marathon) ਕਰਵਾਈ ਗਈ। ਇਹ ਮੈਰਾਥਨ ਦੌੜ ਦਿੱਲੀ ਦੇ ਕਨਾਟ ਪਲੇਸ ਵਿੱਚ ਕਰਵਾਈ ਗਈ। ਇਸ ਮੌਕੇ ਟੋਰਨੇਡੋ ਅਤੇ ਸੂਪਰ ਸਿੱਖ ਨਾਮ ਦੇ ਨਾਲ ਪ੍ਰਸਿੱਧ ਫੋਜਾ ਸਿੰਘ ਜੋ ਕਿ 112 ਸਾਲ ਦੇ ਹਨ। ਉਨ੍ਹਾਂ ਨੇ ਵੀ ਇਸ ਮੈਰਾਥਨ ਦੌੜ ਵਿੱਚ ਹਿੱਸਾ ਲਿਆ।
ਇਸ ਮੌਕੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅਤੇ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਮੈਰਾਥਨ (Marathon) ਦਾ ਇਕ ਹੀ ਥੀਮ ਹੈ ਕਿ “ਇਕ ਮਨੁੱਖ ਇਕ ਹੀ ਨਸਲ” ਅਤੇ ਸੇ ਨਾਟ ਟੂ ਡਰੱਗਜ਼ ਹੈ। ਸਾਹਨੀ ਨੇ ਕਿਹਾ ਕਿ ਵਿਸਾਖੀ ਦੇ ਮੌਕੇ ਅਤੇ ਭਾਰਤ ਦੀ ਅਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਰਥਨ ਵਿਚ 95 ਸਾਲਾਂ ਸੂਪਰ ਦਾਦੀ ਭਗਵਾਨੀ ਦੇਵੀ , 112 ਸਾਲਾਂ ਸੂਪਰ ਸਿੱਖ ਫੋਜਾ ਸਿੰਘ ਵਰਗੀਆਂ ਸ਼ਖਸੀਅਤਾਂ ਨੇ ਸ਼ਾਮਲ ਹੋ ਕੇ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ।