White House firing news

ਸ਼ੱਕੀ ਹਮਲਾਵਰ ਵੱਲੋਂ ਵ੍ਹਾਈਟ ਹਾਊਸ ਦੇ ਨੇੜੇ ਫਾਇਰਿੰਗ, ਡੋਨਾਲਡ ਟਰੰਪ ਅੰਦਰ ਸਨ ਮੌਜੂਦ

ਅਮਰੀਕਾ, 24 ਮਈ 2026: ਸ਼ਨੀਵਾਰ ਨੂੰ ਇੱਕ ਸ਼ੱਕੀ ਹਮਲਾਵਰ ਵੱਲੋਂ ਅਮਰੀਕਾ ਦੇ ਵਾਸ਼ਿੰਗਟਨ ‘ਚ ਵ੍ਹਾਈਟ ਹਾਊਸ ਦੇ ਨੇੜੇ ਲਗਭਗ 30 ਰਾਉਂਡ ਫਾਇਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉਸ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਦੇ ਅੰਦਰ ਸਨ।

ਰਿਪੋਰਟਾਂ ਮੁਤਾਬਕ, ਸ਼ੱਕੀ ਵ੍ਹਾਈਟ ਹਾਊਸ ਹਮਲਾਵਰ ਨੇ ਇੱਕ ਸੁਰੱਖਿਆ ਚੌਕੀ ‘ਤੇ ਗੋਲੀਬਾਰੀ ਕੀਤੀ ਜਿੱਥੇ ਅਮਰੀਕੀ ਗੁਪਤ ਸੇਵਾ ਦੇ ਅਧਿਕਾਰੀ ਤਾਇਨਾਤ ਸਨ। ਹਮਲਾਵਰ ਨੂੰ ਅਧਿਕਾਰੀਆਂ ਦੀ ਜਵਾਬੀ ਗੋਲੀਬਾਰੀ ‘ਚ ਗੋਲੀ ਮਾਰ ਦਿੱਤੀ ਅਤੇ ਹਸਪਤਾਲ ਲਿਜਾਣ ਤੋਂ ਬਾਅਦ ਉਸਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ 21 ਸਾਲਾ ਨਾਸਰ ਬੈਸਟ ਵਜੋਂ ਹੋਈ ਹੈ, ਜੋ ਕਿ ਮੈਰੀਲੈਂਡ, ਅਮਰੀਕਾ ਦਾ ਰਹਿਣ ਵਾਲਾ ਹੈ।

ਗੋਲੀਬਾਰੀ ‘ਚ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਸਨੂੰ ਹਮਲਾਵਰ ਦੀ ਗੋਲੀ ਲੱਗੀ ਸੀ ਜਾਂ ਜਵਾਬੀ ਗੋਲੀਬਾਰੀ ‘ਚ ਜ਼ਖਮੀ ਕੀਤਾ ਗਿਆ ਸੀ। ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਦੀ ਧੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਘਟਨਾ ਦੇ ਸਬੰਧ ‘ਚ ਈਰਾਨੀ ਫੌਜ ਨਾਲ ਜੁੜੇ ਇੱਕ ਇਰਾਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ੱਕੀ ਵਿਅਕਤੀ ਨੂੰ ਇਵਾਂਕਾ ਅਤੇ ਉਸਦੇ ਪਤੀ ਜੈਰੇਡ ਕੁਸ਼ਨਰ ਦੇ ਫਲੋਰੀਡਾ ਘਰ ਦਾ ਬਲੂਪ੍ਰਿੰਟ ਵੀ ਮਿਲਿਆ ਸੀ।

ਮੀਡੀਆ ਰਿਪੋਰਟਾਂ ਅਨੁਸਾਰ, ਨਾਸਿਰ ਬੈਸਟ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਉਸਨੂੰ ਪਹਿਲਾਂ ਵੀ ਕਈ ਵਾਰ ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਦੇਖਿਆ ਜਾ ਚੁੱਕਾ ਸੀ। ਉਸਨੂੰ ਅਦਾਲਤ ਦਾ ਹੁਕਮ ਸੀ ਜਿਸ ਵਿੱਚ ਉਸਨੂੰ ਵ੍ਹਾਈਟ ਹਾਊਸ ਦੇ ਨੇੜੇ ਜਾਣ ਤੋਂ ਵਰਜਿਆ ਗਿਆ ਸੀ, ਪਰ ਉਸਨੇ ਇਸ ਹੁਕਮ ਦੀ ਉਲੰਘਣਾ ਕੀਤੀ।

ਰਿਪੋਰਟਾਂ ਅਨੁਸਾਰ, 26 ਜੂਨ, 2025 ਨੂੰ, ਉਸਨੇ ਸੜਕ ‘ਤੇ ਵਾਹਨਾਂ ਦਾ ਰਸਤਾ ਰੋਕ ਦਿੱਤਾ। ਇਸ ਤੋਂ ਬਾਅਦ, ਉਸਨੂੰ ਇਲਾਜ ਲਈ ਮਾਨਸਿਕ ਸਿਹਤ ਕੇਂਦਰ ਭੇਜਿਆ ਗਿਆ। ਲਗਭਗ ਦੋ ਹਫ਼ਤੇ ਬਾਅਦ, 10 ਜੁਲਾਈ, 2025 ਨੂੰ, ਉਸਨੂੰ ਵ੍ਹਾਈਟ ਹਾਊਸ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ।

ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਆਪਣੀ ਗ੍ਰਿਫਤਾਰੀ ਦੇ ਸਮੇਂ, ਉਸਨੇ ਆਪਣੇ ਆਪ ਨੂੰ ਅੱਜ ਦੇ ਦੌਰ ਦਾ ਆਧੁਨਿਕ ਯਿਸੂ ਮੰਨਦਾ ਸੀ। ਉਸਨੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਉਹ ਗ੍ਰਿਫਤਾਰ ਹੋਣਾ ਚਾਹੁੰਦਾ ਹੈ।

Read More: ਪੰਜਾਬੀਆਂ ਨੂੰ ਵੱਡਾ ਝਟਕਾ, ਕੰਟਰੈਕਟ ਮੈਰਿਜ ਰਾਹੀਂ ਕੈਨੇਡਾ ਜਾਣ ਵਾਲਿਆਂ ਨੂੰ ਕਰਨਾ ਪਵੇਗਾ ਚੁਣੌਤੀ ਦਾ ਸਾਹਮਣਾ

ਵਿਦੇਸ਼

Scroll to Top