ਗੁਰਦਾਸਪੁਰ, 16 ਮਈ 2026: ਗੁਰਦਾਸਪੁਰ ਦੀ ਪੱਟੀ (ਤਰਨਤਾਰਨ) ਪੁਲਿਸ ਨੇ ਅੱਜ ਸਵੇਰੇ 7 ਵਜੇ ਐਸਡੀਐਮ ਅਨੁਪ੍ਰੀਤ ਕੌਰ ਰੰਧਾਵਾ ਨੂੰ ਉਨ੍ਹਾਂ ਦੇ ਸਰਕਾਰੀ ਨਿਵਾਸ ਤੋਂ ਗ੍ਰਿਫ਼ਤਾਰ ਕਰ ਲਿਆ। ਅਨੁਪ੍ਰੀਤ ਕੌਰ ਰੰਧਾਵਾ ਇੱਕ ਪੀਸੀਐਸ ਅਧਿਕਾਰੀ ਹੈ | ਮਿਲੀ ਜਾਣਕਾਰੀ ਮੁਤਾਬਕ ਇਹ ਗ੍ਰਿਫ਼ਤਾਰੀ ਜੰਮੂ-ਕਸ਼ਮੀਰ-ਰਾਜਸਥਾਨ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਦੇ ਗਬਨ ਦੀ ਜਾਂਚ ਦੇ ਸਬੰਧ ‘ਚ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਨੁਪ੍ਰੀਤ ਕੌਰ ਰੰਧਾਵਾ ਵਿਰੁੱਧ ਕੁੱਲ ₹1.63 ਕਰੋੜ ਦੇ ਕਥਿਤ ਗਬਨ ਦਾ ਮਾਮਲਾ ਲੰਬਿਤ ਸੀ। ਉਸ ਸਮੇਂ, ਉਹ ਪੱਟੀ, ਤਰਨਤਾਰਨ ‘ਚ ਤਾਇਨਾਤ ਸੀ। ਇਸ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ|
ਇਸ ਵੇਲੇ ਅਨੁਪ੍ਰੀਤ ਕੌਰ ਗੁਰਦਾਸਪੁਰ ਜ਼ਿਲ੍ਹੇ ‘ਚ ਐਸਡੀਐਮ ਵਜੋਂ ਸੇਵਾ ਨਿਭਾਅ ਰਹੀ ਸੀ। ਉਨ੍ਹਾਂ ਕੋਲ ਨਗਰ ਕੌਂਸਲ ਦਾ ਵਾਧੂ ਚਾਰਜ ਵੀ ਸੀ।
Read More: ਲੁਧਿਆਣਾ ‘ਚ ਗਊ ਤਸਕਰੀ ਗਿਰੋਹ ਦਾ ਪਰਦਾਫਾਸ਼, 17 ਕੁਇੰਟਲ ਬੀਫ ਸਮੇਤ 2 ਜਣੇ ਗ੍ਰਿਫਤਾਰ




