Bisleri Water

ਬਿਸਲੇਰੀ ਦੇ ਪਾਣੀ ‘ਤੇ ਮੁੜ ਉੱਠੇ ਸਵਾਲ, FSSAI ਨੇ ਕੰਪਨੀ ਖ਼ਿਲਾਫ਼ ਕਾਰਵਾਈ ਨੂੰ ਦਿੱਤੀ ਮਨਜ਼ੂਰੀ

28 ਨਵੰਬਰ 2026 : FSSAI ਨੇ ਬਿਸਲੇਰੀ ਇੰਟਰਨੈਸ਼ਨਲ ਖ਼ਿਲਾਫ਼ ਇੱਕ ਹੋਰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੱਛਮੀ ਬੰਗਾਲ ਦੇ ਜਲਪਾਈਗੁੜੀ ਸਥਿਤ ਕੰਪਨੀ ਦੇ ਪਲਾਂਟ ਤੋਂ ਲਏ ਗਏ ਪਾਣੀ ਦੇ ਨਮੂਨੇ ਲੈਬ ਜਾਂਚ ਵਿੱਚ ਅਸੁਰੱਖਿਅਤ ਪਾਏ ਗਏ।

ਜਾਂਚ ਦੌਰਾਨ ਪਾਣੀ ਵਿੱਚ ਕੋਲੀਫਾਰਮ ਬੈਕਟੀਰੀਆ ਦੀ ਮੌਜੂਦਗੀ ਮਿਲੀ। ਇਸ ਤੋਂ ਇਲਾਵਾ ਬ੍ਰੋਮੇਟ ਦੀ ਨਿਰਧਾਰਤ ਸੀਮਾ ਦੀ ਉਲੰਘਣਾ ਅਤੇ PAHs ਤੱਤ ਵੀ ਪਾਏ ਗਏ। ਦੋਵੇਂ ਲੈਬਾਂ ਨੇ ਨਮੂਨੇ ਨੂੰ ਅਸੁਰੱਖਿਅਤ ਕਰਾਰ ਦਿੱਤਾ।

ਇਸ ਤੋਂ ਪਹਿਲਾਂ ਗੋਆ ਦੇ ਇੱਕ ਪਲਾਂਟ ਤੋਂ ਲਏ ਨਮੂਨੇ ਵਿੱਚ ਵੀ ਖਾਮੀਆਂ ਮਿਲਣ ‘ਤੇ FSSAI ਨੇ ਕਾਰਵਾਈ ਕੀਤੀ ਸੀ। ਦੂਜੇ ਪਾਸੇ ਬਿਸਲੇਰੀ ਨੇ ਆਪਣੇ ਉਤਪਾਦਾਂ ਨੂੰ ਖਪਤ ਲਈ ਸੁਰੱਖਿਅਤ ਦੱਸਦਿਆਂ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ FSSAI ਨਾਲ ਪੂਰਾ ਸਹਿਯੋਗ ਕਰੇਗੀ।

READ MORE : ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਨਵੰਬਰ ਤੋਂ ਹੋਣਗੀਆਂ ਸ਼ੁਰੂ

ਵਿਦੇਸ਼

Scroll to Top