MLA ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਮੋਹਾਲੀ ਦੀ ‘Need Based Policy’ ਦਾ ਮੁੱਦਾ ਚੁੱਕਿਆ

HIG, MIG ਫਲੈਟਾਂ ਦੇ ਲੋਕਾਂ ਲਈ ਰਾਹਤ ਦੀ ਕੀਤੀ ਮੰਗ

4 ਅਗਸਤ 2026: ਪੰਜਾਬ ਵਿਧਾਨ ਸਭਾ (punjab vidhan sabha) ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ, ਉਥੇ ਹੀ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ, ਅਸਲ ‘ਚ ਮੋਹਾਲੀ ਗਮਾਡਾ ਹੈ, ਤੇ ਗਮਾਡਾ ਮੋਹਾਲੀ ਹੈ। ਮੇਰੇ ਸਵਾਲ ਦਾ ਜਵਾਬ ਤਸੱਲੀਬਖਸ਼ ਨਹੀਂ ਹੈ। ਵਿਧਾਇਕ ਕੁਲਵੰਤ ਸਿੰਘ ਨੇ ਸਪੀਕਰ ਸਾਹਿਬ ਨੂੰ ਕਿਹਾ ਜਿਹੜੇ ਸਵਾਲ ਦਾ ਜਵਾਬ ਇਹ ਆਏ ਕਿ ਵਿਚਾਰ ਅਧੀਨ ਹੈ ਤੇ ਕਮੇਟੀ ਬਣਾ ਦਿੱਤੀ ਗਈ ਹੈ| ਇਸਦਾ ਮਤਲਬ ਇਹ ਸਮਝ ਲਉ ਕਿ ਇਸਦਾ ਕੋਈ ਜਵਾਬ ਨਹੀਂ ਹੈ, ਨੀਡ ਬੇਸਡ ਪਾਲਿਸੀ (Need Based Policy) ਦੇ ਸਬੰਧ ਵਿਚ ਮੇਰਾ ਇਹ ਸਵਾਲ ਸੀ|

ਉਥੇ ਹੀ ਉਨ੍ਹਾਂ ਦੱਸਿਆ ਕਿ 50 ਸਾਲ ਪਹਿਲਾਂ ਮੋਹਾਲੀ ਵਿੱਚ ਫਲੈਟ ਬਣਾਏ ਗਏ ਸਨ। ਇਹ LIG ਅਤੇ MIG ਫਲੈਟ ਹਨ। ਲੋਕਾਂ ਨੇ ਹੁਣ ਇੱਕ ਕਮਰੇ ਵਾਲੇ ਅਤੇ ਦੋ ਕਮਰੇ ਵਾਲੇ ਅਪਾਰਟਮੈਂਟ ਜੋੜੇ ਹਨ। ਪਰ ਜਦੋਂ ਉਹ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ NOC ਨਹੀਂ ਮਿਲਦੇ। ਲੋੜ-ਅਧਾਰਤ ਨੀਤੀ ਬਣਾਈ ਗਈ ਸੀ, ਪਰ ਬਾਅਦ ਵਿੱਚ ਵਾਪਸ ਲੈ ਲਈ ਗਈ। ਹੁਣ ਉਹ ਕਹਿੰਦੇ ਹਨ ਕਿ ਇੱਕ ਕਮੇਟੀ ਬਣਾਈ ਗਈ ਹੈ। ਪਰ ਨੀਤੀ ਪਹਿਲਾਂ ਹੀ ਮੌਜੂਦ ਹੈ। ਅਜਿਹੀ ਸਥਿਤੀ ਵਿੱਚ, ਸਥਿਤੀ ਨੂੰ ਸਪੱਸ਼ਟ ਕਰਨ ਦੀ ਲੋੜ ਹੈ।

ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦਾ ਜਬਵਾਬ ਦਿੰਦਿਆਂ ਮੰਤਰੀ ਮੁੰਡੀਆ ਨੇ ਕਿਹਾ ਕਿ ਉਹ ਜੋ ਚਾਹੇ ਕਰਨਗੇ। ਪਰਮਾਤਮਾ ਦੀ ਕਿਰਪਾ ਨਾਲ, ਸਰਕਾਰ ਦੁਬਾਰਾ ਬਣਾਈ ਜਾ ਰਹੀ ਹੈ। ਉਹ ਜੋ ਚਾਹ ਰਹੇ ਹਨ ਉਹ ਹੋ ਜਾਵੇਗਾ।

Read More: ਮਾਨਸੂਨ ਸੈਸ਼ਨ: ਪੰਜਾਬ ਵਿਧਾਨ ਸਭਾ ਮਾਨਸੂਨ ਸੈਸ਼ਨ ਦਾ ਦੂਜਾ ਦਿਨ, ਸਦਨ ‘ਚ ਚੁੱਕੇ ਗਏ ਕਈਂ ਅਹਿਮ ਮੁੱਦੇ

ਵਿਦੇਸ਼

Scroll to Top