ਚੰਡੀਗੜ੍ਹ, 22 ਅਪ੍ਰੈਲ 2026: LSG ਬਨਾਮ RR: ਆਈਪੀਐਲ 2026 ਦਾ 32ਵਾਂ ਮੈਚ ਲਖਨਊ ਸੁਪਰ ਜਾਇੰਟਸ (LSG ) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਜਾ ਰਿਹਾ ਹੈ। ਲਖਨਊ ਨੇ ਏਕਾਨਾ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਟੀਮ ‘ਚ ਵਾਪਸੀ ਹੋਈ ਹੈ।
ਇਹ ਦੂਜੀ ਵਾਰ ਹੋਵੇਗਾ ਜਦੋਂ ਦੋਵੇਂ ਟੀਮਾਂ ਏਕਾਨਾ ਸਟੇਡੀਅਮ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਰਾਜਸਥਾਨ ਨੇ 2024 ‘ਚ ਇਹ ਮੈਚ ਜਿੱਤਿਆ ਸੀ। ਇਸ ਸੀਜ਼ਨ ‘ਚ, ਰਾਜਸਥਾਨ ਛੇ ‘ਚੋਂ ਚਾਰ ਮੈਚ ਜਿੱਤਣ ਤੋਂ ਬਾਅਦ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਲਖਨਊ ਛੇ ਮੈਚਾਂ ‘ਚੋਂ ਦੋ ਜਿੱਤਾਂ ਨਾਲ ਨੌਵੇਂ ਸਥਾਨ ‘ਤੇ ਹੈ।
ਰਾਜਸਥਾਨ ਰਾਇਲਜ਼, ਜਿਸਨੇ ਲਗਾਤਾਰ ਚਾਰ ਜਿੱਤਾਂ ਨਾਲ ਆਈਪੀਐਲ 2026 ਦੀ ਸ਼ੁਰੂਆਤ ਕੀਤੀ ਸੀ, ਰਾਜਸਥਾਨ ਨੂੰ ਆਪਣੇ ਪਿਛਲੇ ਦੋ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਇੱਕ ਸਮੇਂ ਮਜ਼ਬੂਤ ਸਥਿਤੀ ‘ਚ ਦਿਖਾਈ ਦਿੱਤੀ, ਪਰ ਉਨ੍ਹਾਂ ਦੇ ਗੇਂਦਬਾਜ਼ ਆਖਰੀ ਓਵਰਾਂ ‘ਚ ਜਿੱਤ ਹਾਸਲ ਕਰਨ ‘ਚ ਅਸਫਲ ਰਹੇ। ਯਸ਼ਸਵੀ ਜੈਸਵਾਲ ਅਤੇ ਵੈਭਵ ਸੂਰਿਆਵੰਸ਼ੀ ਬੱਲੇ ਨਾਲ ਪ੍ਰਭਾਵਸ਼ਾਲੀ ਰਹੇ ਹਨ। ਹਾਲਾਂਕਿ, ਕਪਤਾਨ ਰਿਆਨ ਪਰਾਗ ਦਾ ਖਰਾਬ ਫਾਰਮ ਟੀਮ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਲਖਨਊ ਦੇ ਬੱਲੇਬਾਜ਼ੀ ਕ੍ਰਮ ਨੂੰ ਇਸ ਸੀਜ਼ਨ ‘ਚ ਦੌੜਾਂ ਬਣਾਉਣ ‘ਚ ਮੁਸ਼ਕਿਲ ਆਈ ਹੈ। ਮਿਸ਼ੇਲ ਮਾਰਸ਼ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ‘ਚ ਲਗਾਤਾਰ ਅਸਫਲ ਰਹੇ ਹਨ। ਇਸ ਦੌਰਾਨ, ਏਡਨ ਮਾਰਕਰਾਮ ਨੇ ਆਈਪੀਐਲ 2026 ‘ਚ ਅਜੇ ਤੱਕ ਕੋਈ ਅਰਧ ਸੈਂਕੜਾ ਨਹੀਂ ਲਗਾਇਆ ਹੈ। ਨਿਕੋਲਸ ਪੂਰਨ ਅਤੇ ਕਪਤਾਨ ਰਿਸ਼ਭ ਪੰਤ ਵੀ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਨ ‘ਚ ਅਸਫਲ ਰਹੇ ਹਨ।
Read More: ਪੈਟ ਕਮਿੰਸ ਦੀ ਵਾਪਸੀ, ਕੀ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਬਣੇ ਰਹਿਣਗੇ ਇਸ਼ਾਨ ਕਿਸ਼ਨ ?




