ਸਪੋਰਟਸ, 22 ਅਪ੍ਰੈਲ 2026: Ishan Kishan News: ਆਈਪੀਐਲ ‘ਚ ਪਹਿਲੀ ਵਾਰ ਕਿਸੇ ਟੀਮ ਦੀ ਅਗਵਾਈ ਕਰ ਰਹੇ ਈਸ਼ਾਨ ਕਿਸ਼ਨ ਨੇ ਆਪਣੀਆਂ ਰਣਨੀਤੀਆਂ ਨਾਲ ਵਿਰੋਧੀ ਟੀਮ ‘ਚ ਹਲਚਲ ਮਚਾ ਦਿੱਤੀ ਹੈ। ਮੰਗਲਵਾਰ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ ਸਨਰਾਈਜ਼ਰਜ਼ ਹੈਦਰਾਬਾਦ ਦੀ 47 ਦੌੜਾਂ ਦੀ ਸ਼ਾਨਦਾਰ ਜਿੱਤ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ,ਕਿ ਕੀ ਪੈਟ ਕਮਿੰਸ ਦੀ ਵਾਪਸੀ ਤੋਂ ਬਾਅਦ ਵੀ ਕਿਸ਼ਨ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੀ ਅਗਵਾਈ ਕਰਦੇ ਰਹਿਣਗੇ?
ਨਿਯਮਤ ਕਪਤਾਨ ਪੈਟ ਕਮਿੰਸ ਦੀ ਗੈਰਹਾਜ਼ਰੀ ‘ਚਸਨਰਾਈਜ਼ਰਜ਼ ਹੈਦਰਾਬਾਦ ਦੇ ਟੀਮ ਪ੍ਰਬੰਧਨ ਨੇ ਆਈਪੀਐਲ 2026 ਤੋਂ ਪਹਿਲਾਂ ਕਿਸ਼ਨ ਨੂੰ ਕਪਤਾਨੀ ਸੌਂਪੀ ਹੈ। ਈਸ਼ਾਨ ਕਿਸ਼ਨ ਨੇ ਉਸਦੀ ਕਪਤਾਨੀ ਤੋਂ ਪ੍ਰਭਾਵਿਤ ਕੀਤਾ ਹੈ, ਅਤੇ ਹੁਣ ਕਮਿੰਸ ਦੀ ਵਾਪਸੀ ਤੋਂ ਬਾਅਦ ਵੀ ਉਸਦੇ ਕਪਤਾਨ ਬਣੇ ਰਹਿਣ ਬਾਰੇ ਚਰਚਾਵਾਂ ਹੋ ਰਹੀਆਂ ਹਨ।
ਹੁਣ ਤੱਕ, ਸਨਰਾਈਜ਼ਰਜ਼ ਨੇ ਕਿਸ਼ਨ ਦੀ ਅਗਵਾਈ ਹੇਠ ਖੇਡੇ ਗਏ ਸੱਤ ਮੈਚਾਂ ‘ਚੋਂ ਚਾਰ ਜਿੱਤੇ ਹਨ ਅਤੇ ਇਸ ਸਮੇਂ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹਨ। ਦਿੱਲੀ ਖ਼ਿਲਾਫ਼ ਹੈਦਰਾਬਾਦ ਦੀ ਜਿੱਤ ਤੋਂ ਬਾਅਦ, ਸਾਬਕਾ ਭਾਰਤੀ ਆਲਰਾਊਂਡਰ ਸੰਜੇ ਬਾਂਗੜ ਨੇ ਈਸ਼ਾਨ ਦੀ ਕਪਤਾਨੀ ਦੀ ਪ੍ਰਸ਼ੰਸਾ ਕੀਤੀ ਅਤੇ ਕਮਿੰਸ ਦੀ ਵਾਪਸੀ ਤੋਂ ਬਾਅਦ ਵੀ ਉਸਨੂੰ ਐਸਆਰਐਚ ਦੀ ਅਗਵਾਈ ਕਰਦੇ ਰਹਿਣ ਦੀ ਵਕਾਲਤ ਕੀਤੀ।
ਸੰਜੇ ਬਾਂਗੜ ਨੇ ਕਿਹਾ ਕਿ ਈਸ਼ਾਨ ਕਿਸ਼ਨ ਤਕਨੀਕੀ ਤੌਰ ‘ਤੇ ਆਪਣੇ ਗੇਂਦਬਾਜ਼ਾਂ ਦੀ ਵਰਤੋਂ ਕਰਨ ‘ਚ ਬਹੁਤ ਵਧੀਆ ਹੈ। ਉਹ ਸਮਝਦਾ ਹੈ ਕਿ ਕਿਸ ਗੇਂਦਬਾਜ਼ ਨੂੰ ਕਿਸ ਬੱਲੇਬਾਜ਼ ਦੇ ਖਿਲਾਫ ਵਰਤਣਾ ਹੈ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਉਹ ਖੇਡ ਨੂੰ ਕਿੰਨੀ ਚੰਗੀ ਤਰ੍ਹਾਂ ਕੰਟਰੋਲ ਕਰਦਾ ਹੈ।”
ਮੇਰਾ ਮੰਨਣਾ ਹੈ ਕਿ ਜੇਕਰ ਪੈਟ ਕਮਿੰਸ ਵਾਪਸ ਆਉਂਦੇ ਹਨ, ਤਾਂ ਵੀ ਈਸ਼ਾਨ ਕਿਸ਼ਨ ਨੂੰ SRH ਦੀ ਕਪਤਾਨੀ ਜਾਰੀ ਰੱਖਣੀ ਚਾਹੀਦੀ ਹੈ। ਜ਼ਿਆਦਾਤਰ ਮਾਮਲਿਆਂ ‘ਚ ਇੱਕ ਭਾਰਤੀ ਕਪਤਾਨ ਹੋਣ ਨਾਲ ਇਕਸਾਰਤਾ ਆਉਂਦੀ ਹੈ।”
ਸੰਜੇ ਬਾਂਗੜ ਤੋਂ ਇਲਾਵਾ, ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਈਸ਼ਾਨ ਕਿਸ਼ਨ ਨੂੰ ਕਪਤਾਨਬਣਾਏ ਰੱਖਣ ਦਾ ਸਮਰਥਨ ਕੀਤਾ ਹੈ। ਜੀਓਸਟਾਰ ਨਾਲ ਗੱਲਬਾਤ ਦੌਰਾਨ, ਭੱਜੀ ਨੇ ਕਿਹਾ ਕਿ ਪੈਟ ਕਮਿੰਸ ਦੀ ਵਾਪਸੀ ਤੋਂ ਬਾਅਦ ਵੀ ਈਸ਼ਾਨ ਨੂੰ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਕਰਨੀ ਚਾਹੀਦੀ ਹੈ। ਇਹ ਚਰਚਾ ਦਾ ਵਿਸ਼ਾ ਹੋ ਸਕਦਾ ਹੈ, ਪਰ ਜੇਕਰ ਕਿਸੇ ਟੀਮ ਨੇ ਨੌਜਵਾਨ ਕਪਤਾਨ ਦਾ ਸਮਰਥਨ ਕੀਤਾ ਹੈ ਤਾਂ ਉਸਨੂੰ ਇਸ ‘ਤੇ ਕਾਇਮ ਰਹਿਣਾ ਚਾਹੀਦਾ ਹੈ।
Read More: PBKS ਬਨਾਮ RR: ਨਿਊ ਚੰਡੀਗੜ੍ਹ ‘ਚ ਹੋਣ ਵਾਲੇ ਮੈਚ ਦੀਆਂ ਟਿਕਟਾਂ ਦੀ ਬੁਕਿੰਗ ਸ਼ੁਰੂ




