ਸਪੋਰਟਸ, 20 ਮਈ 2026: KKR ਬਨਾਮ MI: ਆਈਪੀਐਲ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਈਡਨ ਗਾਰਡਨਜ਼ ‘ਤੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਆਪਣੀ ਵਾਪਸੀ ਕਰ ਰਹੇ ਹਨ।
ਪਲੇਆਫ ਦੀ ਦੌੜ ‘ਚ ਬਣੇ ਰਹਿਣ ਲਈ ਕੋਲਕਾਤਾ ਨੂੰ ਹਰ ਕੀਮਤ ‘ਤੇ ਜਿੱਤਣਾ ਪਵੇਗਾ। ਟੀਮ 12 ਮੈਚਾਂ ਵਿੱਚੋਂ 11 ਅੰਕਾਂ ਨਾਲ ਅੱਠਵੇਂ ਸਥਾਨ ‘ਤੇ ਹੈ। ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਮੁੰਬਈ 12 ਮੈਚਾਂ ‘ਚੋਂ 8 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ।
ਕੋਲਕਾਤਾ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਮੁੰਬਈ ਇੰਡੀਅਨਜ਼ ਵਿਰੁੱਧ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਹਾਣੇ ਨੇ ਕਿਹਾ ਕਿ ਹਰ ਮੈਚ ਹੁਣ ਟੀਮ ਲਈ ਮਹੱਤਵਪੂਰਨ ਹੈ ਅਤੇ ਪਲੇਆਫ ਦੀ ਦੌੜ ‘ਚ ਬਣੇ ਰਹਿਣ ਲਈ ਦੋਵੇਂ ਮੈਚ ਜਿੱਤਣਾ ਜ਼ਰੂਰੀ ਹੈ।
ਉਸਨੇ ਮੰਨਿਆ ਕਿ ਟੀਮ ਟੂਰਨਾਮੈਂਟ ਦੇ ਪਹਿਲੇ ਅੱਧ ‘ਚ ਕੁਝ ਮੌਕਿਆਂ ਦਾ ਫਾਇਦਾ ਉਠਾਉਣ ‘ਚ ਅਸਫਲ ਰਹੀ। ਕੇਕੇਆਰ ਇਸ ਮੈਚ ‘ਚ ਬਿਨਾਂ ਕਿਸੇ ਬਦਲਾਅ ਦੇ ਆਇਆ। ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਉਹ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦਾ ਸੀ ਕਿਉਂਕਿ ਪਿੱਚ ਲੰਬੇ ਸਮੇਂ ਤੱਕ ਕਵਰਾਂ ਦੇ ਹੇਠਾਂ ਰਹੀ।
ਹਾਰਦਿਕ ਨੇ ਕਿਹਾ ਕਿ ਭਾਵੇਂ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੈ, ਖਿਡਾਰੀ ਚੰਗੀ ਕ੍ਰਿਕਟ ਖੇਡਦੇ ਹੋਏ ਸੀਜ਼ਨ ਦਾ ਅੰਤ ਕਰਨਾ ਚਾਹੁੰਦੇ ਹਨ। ਮੁੰਬਈ ਨੇ ਟੀਮ ‘ਚ ਦੋ ਬਦਲਾਅ ਕੀਤੇ ਹਨ। ਹਾਰਦਿਕ ਪੰਡਯਾ ਅਤੇ ਗਜ਼ਨਫਰ ਦੀ ਵਾਪਸੀ ਹੋਈ ਹੈ।
Read More: BCCI ਵੱਲੋਂ ਘਰੇਲੂ ਕ੍ਰਿਕਟ ਸੀਜ਼ਨ ਲਈ ਸ਼ਡਿਊਲ ਦਾ ਐਲਾਨ, ਖੇਡੇ ਜਾਣਗੇ ਕੁੱਲ 1,788 ਮੈਚ




