ਮਮਤਾ ਬੈਨਰਜੀ

ਮੇਰੀ ਨੈਤਿਕ ਤੌਰ ‘ਤੇ ਜਿੱਤ ਹੋਈ, ਮੈਂ ਅਸਤੀਫਾ ਕਿਉਂ ਦੇਣ ਜਾਵਾਂਗੀ: ਮਮਤਾ ਬੈਨਰਜੀ

ਪੱਛਮੀ ਬੰਗਾਲ, 05 ਮਈ 2026: ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ ਰਾਜਨੀਤਿਕ ਮਾਹੌਲ ਭਖਦਾ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਚੋਣ ਪ੍ਰਕਿਰਿਆ ‘ਤੇ ਹੀ ਸਵਾਲ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ‘ਚ ਨਾ ਸਿਰਫ਼ ਪ੍ਰਸ਼ਾਸਕੀ ਬੇਨਿਯਮੀਆਂ ਹੋਈਆਂ ਸਨ, ਸਗੋਂ ਗਿਣਤੀ ਦੌਰਾਨ ਉਨ੍ਹਾਂ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਸੀ। ਤ੍ਰਿਣਮੂਲ ਕਾਂਗਰਸ ਨੇ ਚੋਣ ਨਤੀਜਿਆਂ ਦੀ ਸਮੀਖਿਆ ਕਰਨ ਲਈ 10 ਮੈਂਬਰੀ ਟੀਮ ਬਣਾਈ ਹੈ। ਪਾਰਟੀ ਹਾਰ ਦੇ ਕਾਰਨਾਂ ਅਤੇ ਕਥਿਤ ਬੇਨਿਯਮੀਆਂ ਦੀ ਜਾਂਚ ਕਰੇਗੀ।

ਜਦੋਂ ਮੀਡੀਆ ਨੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਲੋਕ ਭਵਨ ਜਾਣ ਬਾਰੇ ਸਵਾਲ ਕੀਤਾ, ਤਾਂ ਮਮਤਾ ਬੈਨਰਜੀ ਗੁੱਸੇ ‘ਚ ਆ ਗਈ। ਉਨ੍ਹਾਂ ਕਿਹਾ, “ਮੈਂ ਕਿਉਂ ਜਾਵਾਂਗੀ? ਅਸੀਂ ਹਾਰੇ ਨਹੀਂ, ਜੋ ਜਾਵਾਂਗੇ । ਜੇਕਰ ਮੈਂ ਜਿੱਤ ਜਾਂਦੀ, ਤਾਂ ਮੈਂ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਸਤੀਫਾ ਦੇਣ ਜਾਂਦੀ। ਲੋਕ ਭਵਨ ਜਾਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇਕਰ ਉਹ ਸੋਚਦੇ ਹਨ ਕਿ ਮੈਨੂੰ ਧੋਖਾਧੜੀ ਵਾਲੀ ਜਿੱਤ ਕਾਰਨ ਅਸਤੀਫਾ ਦੇਣਾ ਪਵੇਗਾ, ਤਾਂ ਅਜਿਹਾ ਨਹੀਂ ਹੋਵੇਗਾ।” ਉਨ੍ਹਾਂ ਕਿਹਾ, “ਮੈਂ ਸਪੱਸ਼ਟ ਤੌਰ ‘ਤੇ ਕਹਿੰਦੀ ਹਾਂ ਕਿ ਅਸੀਂ ਹਾਰੇ ਨਹੀਂ ਹਾਂ। ਉਨ੍ਹਾਂ ਨੇ ਸਾਨੂੰ ਜ਼ਬਰਦਸਤੀ ਹਰਾਇਆ। ਉਹ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਜਿੱਤੇ, ਪਰ ਮੈਂ ਨੈਤਿਕ ਤੌਰ ‘ਤੇ ਜਿੱਤੀ ਹਾਂ।”

ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਗਿਣਤੀ ਕੇਂਦਰ ਦੇ ਅੰਦਰ ਧੱਕਾ ਦਿੱਤਾ ਗਿਆ ਅਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ, “ਸਾਨੂੰ ਸੋਮਵਾਰ ਨੂੰ ਗਿਣਤੀ ਕਮਰੇ ‘ਚ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਨੇ ਸਾਡੇ ਲੋਕਾਂ ਅਤੇ ਗਿਣਤੀ ਏਜੰਟਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਹੈ ਕਿ 200 ਸੀਆਰਪੀਐਫ ਜਵਾਨਾਂ ਅਤੇ ਬਾਹਰੋਂ ਆਏ ਗੁੰਡਿਆਂ ਨੇ ਸਾਡੇ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਉੱਥੇ ਪਹੁੰਚੀ ਤਾਂ ਮੇਰੀ ਕਾਰ ਨੂੰ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਡੀਈਓ ਰਣਧੀਰ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਗਿਣਤੀ ‘ਚ ਗੜਬੜ ਹੋਵੇਗੀ। ਉਨ੍ਹਾਂ ਨੇ ਸਾਡੇ ਏਜੰਟਾਂ ਨੂੰ ਗਿਣਤੀ ਕਮਰੇ ‘ਚ ਨਹੀਂ ਜਾਣ ਦਿੱਤਾ। ਮੈਂ ਕੁਝ ਦੇਰ ਬਾਹਰ ਖੜ੍ਹੀ ਰਹੀ। ਉਨ੍ਹਾਂ ਨੇ ਮੇਰੇ ਪੇਟ ਅਤੇ ਪਿੱਠ ‘ਚ ਲੱਤਾਂ ਮਾਰੀਆਂ। ਉਨ੍ਹਾਂ ਨੇ ਮੈਨੂੰ ਧੱਕਾ ਦੇ ਕੇ ਬਾਹਰ ਕੱਢ ਦਿੱਤਾ।”

Read More: ਪੱਛਮੀ ਬੰਗਾਲ ‘ਚ ਭਾਜਪਾ ਨੇ ਚੋਣ ਕਮਿਸ਼ਨ ਦੀ ਵਰਤੋਂ ਫਤਵੇ ਨੂੰ ਹਾਈਜੈਕ ਕਰਨ ਲਈ ਕੀਤੀ: ਮਮਤਾ ਬੈਨਰਜੀ

ਵਿਦੇਸ਼

Scroll to Top